19.5 C
New York

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਲੋਨ ਮਸਕ ਨੂੰ ਕਿਹਾ ‘ਹੰਕਾਰੀ’

Published:

Rate this post

ਪੰਜਾਬ ਪੋਸਟ/ਬਿਓਰੋ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੂੰ ‘ਹੰਕਾਰੀ’ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਸਿਡਨੀ ’ਚ ਇੱਕ ਪਾਦਰੀ ਨਾਲ ਚਾਕੂ ਮਾਰਨ ਦੀ ਘਟਨਾ ਦੀ ਵੀਡੀਓ ਐਕਸ ਤੋਂ ਨਾ ਹਟਾਉਣ ’ਤੇ ਅਲਬਾਨੀਜ਼ ਮਸਕ ’ਤੇ ਗੁੱਸੇ ਹੋ ਗਏ।
ਦਰਅਸਲ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਸਿਡਨੀ ਦੇ ਇੱਕ ਚਰਚ ਵਿੱਚ ਚਾਕੂਬਾਜ਼ੀ ਦੀ ਘਟਨਾ ਵਾਪਰੀ ਸੀ। ਇੱਥੇ ਇੱਕ 16 ਸਾਲ ਦੇ ਲੜਕੇ ਨੇ ਇੱਕ ਚਰਚ ਦੇ ਪਾਦਰੀ ’ਤੇ ਇਸਲਾਮ ਦੀ ਆਲੋਚਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਚਾਕੂ ਮਾਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਆਸਟ੍ਰੇਲੀਆ ਦੇ ਦੂਰਸੰਚਾਰ ਰੈਗੂਲੇਟਰਾਂ ਨੇ ਬਾਅਦ ਵਿੱਚ ਐਕਸ  ਨੂੰ ਇਸ ਵੀਡੀਓ ਨਾਲ ਸਬੰਧਤ ਕੁਝ ਪੋਸਟਾਂ ਅਤੇ ਟਿੱਪਣੀਆਂ ਨੂੰ ਹਟਾਉਣ ਲਈ ਕਿਹਾ। ਹਾਲਾਂਕਿ ਐਕਸ ਵੱਲੋਂ ਇਸ ਮਾਮਲੇ ’ਚ ਕਾਰਵਾਈ ਨਾ ਕੀਤੇ ਜਾਣ ’ਤੇ ਆਸਟ੍ਰੇਲੀਆ ਦੀ ਅਦਾਲਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਟੈਲੀਕਾਮ ਰੈਗੂਲੇਟਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। ਬਾਅਦ ਵਿੱਚ ਐਕਸ  ਨੇ ਇਸ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਪੂਰੀ ਤਰ੍ਹਾਂ ਹਟਾਉਣ ਦੀ ਬਜਾਏ ਸਿਰਫ ਆਸਟ੍ਰੇਲੀਆ ਵਿੱਚ ਸਥਿਤ ਉਪਭੋਗਤਾਵਾਂ ਲਈ ਹਟਾ ਦਿੱਤਾ। ਐਕਸ ਦੀ ਦਲੀਲ ਸੀ ਕਿ ਆਸਟ੍ਰੇਲੀਆਈ ਸਰਕਾਰ ਦੁਨੀਆ ਭਰ ਵਿੱਚ ਦਿਖਾਈ ਗਈ ਸਮੱਗਰੀ ਦੇ ਸਬੰਧ ਵਿੱਚ ਮਨਮਾਨੀ ਨਹੀਂ ਕਰ ਸਕਦੀ।

Read News Paper

Related articles

spot_img

Recent articles

spot_img