ਮੋਹਾਲੀ/ਪੰਜਾਬ ਪੋਸਟ
ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਬੀ ਪਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਇੱਕ ਗੈਂਗ ਨੇ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਹ ਧਮਕੀ ਭਰਿਆ ਸੁਨੇਹਾ ਸਿੱਧਾ ਬੀ. ਪਰਾਕ ਨੂੰ ਨਹੀਂ, ਸਗੋਂ ਉਸ ਦੇ ਸਾਥੀ ਕਲਾਕਾਰ ਅਤੇ ਗਾਇਕ ਦਿਲਨੂਰ ਰਾਹੀਂ ਭੇਜਿਆ ਗਿਆ ਸੀ। ਗਾਇਕ ਦਿਲਨੂਰ ਨੇ ਮੁਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਇੱਕ ਧਮਕੀ ਭਰੀ ਕਾਲ ਮਿਲੀ ਹੈ, ਜਿਸ ਵਿੱਚ ਉਸ ਨੂੰ ਆਪਣੇ ਦੋਸਤ ਅਤੇ ਪੰਜਾਬੀ ਗਾਇਕ ਬੀ ਪਰਾਕ ਨੂੰ 10 ਕਰੋੜ ਰੁਪਏ ਦੇਣ ਲਈ ਆਖਿਆ ਗਿਆ। ਦਿਲਨੂਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 5 ਜਨਵਰੀ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਦੋ ਮਿਸਡ ਕਾਲਾਂ ਆਈਆਂ, ਜਿਨ੍ਹਾਂ ਨੂੰ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ। 6 ਜਨਵਰੀ ਨੂੰ ਉਸ ਨੂੰ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਪਰ ਗੱਲਬਾਤ ਸ਼ੱਕੀ ਲੱਗਣ ਕਾਰਨ ਕਾਲ ਕੱਟ ਦਿੱਤੀ। ਇਸ ਤੋਂ ਤੁਰੰਤ ਬਾਅਦ ਦਿਲਨੂਰ ਨੂੰ ਇੱਕ ਵੌਇਸ ਮੈਸੇਜ ਮਿਲਿਆ, ਜਿਸ ਵਿੱਚ 10 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ। ਆਡੀਓ ਮੈਸੇਜ ਵਿੱਚ ਕਾਲਰ ਨੇ ਧਮਕੀ ਨੂੰ ਹਲਕੇ ਵਿੱਚ ਨਾਲ ਲੈਣ ਦੀ ਗੱਲ ਆਖਦਿਆਂ ਦਾਅਵਾ ਕੀਤਾ ਕਿ ਉਹ ਭਾਰਤ ਤੋਂ ਬਾਹਰ ਬੈਠਾ ਕੰਮ ਕਰ ਰਿਹਾ ਹੈ।
ਮਸ਼ਹੂਰ ਗਾਇਕ ਬੀ ਪਰਾਕ ਨੂੰ ਫ਼ਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਆਈ
Published:






