ਢਾਕਾ/ਪੰਜਾਬ ਪੋਸਟ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਲਗਾਤਾਰ ਜਾਂਚ ਅਤੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਬੰਗਲਾਦੇਸ਼ ਤੋਂ ਆਈ ਤਾਜ਼ਾ ਮੀਡੀਆ ਰਿਪੋਰਟ ਮੁਤਾਬਕ ਹੁਣ ਭ੍ਰਿਸ਼ਟਾਚਾਰ ਵਿਰੋਧੀ ਪੈਨਲ ਨੇ ਰੂਪਪੁਰ ਪਰਮਾਣੂ ਪਲਾਂਟ ‘ਚ ਪੰਜ ਅਰਬ ਡਾਲਰ ਦੇ ਗਬਨ ਦੇ ਦੋਸ਼ਾਂ ‘ਤੇ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। ਦੋਸ਼ ਹੈ ਕਿ ਸ਼ੇਖ ਹਸੀਨਾ, ਉਸ ਦੇ ਬੇਟੇ ਸਾਜੀਬ ਵਾਜੇਦ ਜੋਏ ਅਤੇ ਉਸ ਦੀ ਭਾਣਜੀ ਟਿਊਲਿਪ ਸਿੱਦੀਕ ਨੇ ਪਰਮਾਣੂ ਪਲਾਂਟ ਵਿਚ ਗਬਨ ਕੀਤਾ। ਭਾਰਤੀ ਕੰਪਨੀਆਂ ਬੰਗਲਾਦੇਸ਼ ਵਿਚ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਦੇ ਨਿਰਮਾਣ ਵਿਚ ਸ਼ਾਮਲ ਹਨ। ਇਸ ਦਾ ਨਿਰਮਾਣ ਰੂਸ ਦੀ ਸਰਕਾਰੀ ਕੰਪਨੀ ਰੋਜ਼ਾਟੋਮ ਵਲੋਂ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 160 ਕਿਲੋਮੀਟਰ ਪੱਛਮ ਵਿਚ ਰੂਪਪੁਰ ‘ਚ ਰੂਸ ਦੁਆਰਾ ਡਿਜ਼ਾਈਨ ਕੀਤਾ ਗਿਆ ਪਹਿਲਾ ਬੰਗਲਾਦੇਸ਼ੀ ਪਰਮਾਣੂ ਪਾਵਰ ਪਲਾਂਟ ਬਣਾਇਆ ਜਾ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੂਪਪੁਰ ਪਰਮਾਣੂ ਪਾਵਰ ਪਲਾਂਟ ਪ੍ਰਾਜੈਕਟ ਵਿਚ ਪੰਜ ਅਰਬ ਅਮਰੀਕੀ ਡਾਲਰਾਂ ਦੇ ਗਬਨ ਦਾ ਦੋਸ਼ ਹੈ। ਰਿਪੋਰਟਾਂ ਅਨੁਸਾਰ, ਇਹ ਘਟਨਾਕ੍ਰਮ ਹਾਈ ਕੋਰਟ ਵਲੋਂ ਇਕ ਨਿਯਮ ਜਾਰੀ ਕਰਨ ਦੇ ਦੋ ਦਿਨ ਬਾਅਦ ਹੋਇਆ ਹੈ।
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਿਲਾਂ ਵਧੀਆਂ: ਇੱਕ ਨਵੀਂ ਵੱਡੀ ਜਾਂਚ ਸ਼ੁਰੂ ਹੋਈ

Published: