ਕੋਟਕਪੂਰਾ/ਪੰਜਾਬ ਪੋਸਟ
ਅੱਜ ਭਾਈ ਅਮਰੀਕ ਸਿੰਘ ਅਜਨਾਲਾ ਨੇ 2015 ‘ਚ ਹੋਈ ਬੇਅਦਬੀ ਬਾਰੇ ਸਨਸਨੀਖੇਜ਼ ਬਿਆਨ ਦਿੱਤਾ ਹੈ। ਆਪਣੇ ਬਿਆਨ ‘ਚ ਭਾਈ ਅਮਰੀਕ ਸਿੰਘ ਅਜਨਾਲਾ ਨੇ ਬੇਅਦਬੀ ਲਈ ਭਾਈ ਹਰਜਿੰਦਰ ਸਿੰਘ ਮਾਝੀ ‘ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ 2015 ‘ਚ ਹੋਈ ਬੇਅਦਬੀ ਲਈ ਭਾਈ ਹਰਜਿੰਦਰ ਸਿੰਘ ਮਾਝੀ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੀਵਾਨ ਤੋਂ ਬਾਅਦ ਹੀ ਬੇਅਦਬੀ ਹੋਈ ਸੀ। ਅਮਰੀਕ ਸਿੰਘ ਅਜਨਾਲਾ ਨੇ ਹਰਜਿੰਦਰ ਸਿੰਘ ਮਾਝੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਦੀਵਾਨ ਤੋਂ ਬਾਅਦ ਹੀ ਬੇਅਦਬੀਆਂ ਦਾ ਮੁੱਢ ਬੱਝਾ ਸੀ। ਉਨ੍ਹਾਂ ਦੇ ਦੀਵਾਨ ਮੌਕੇ ਹੀ ਡੇਰੇ ਦੇ ਧਾਰਮਿਕ ਚਿੰਨ੍ਹ ਦਾ ਨਿਰਾਦਰ ਹੋਇਆ ਸੀ। ਉਸ ਤੋਂ ਬਾਅਦ ਹੀ ਬੇਅਦਬੀ ਦੀਆਂ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਸੀ।
ਜਿਸ ਤੋਂ ਬਾਅਦ ਅੱਜ ਜਦੋਂ ਕੋਟਕਪੂਰਾ ਦੇ ਮੁੱਖ ਚੌਂਕ ਵਿੱਚ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਜੁੜੀਆਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦਾ ਅਜੇ ਤੱਕ ਨਾ ਇਨਸਾਫ ਮਿਲਣ ਦੇ ਰੋਸ਼ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਅਤੇ ਸਮੇਂ ਦੀਆਂ ਸਰਕਾਰਾਂ ਦੇ ਪ੍ਰਤੀ ਰੋਸ਼ ਜਤਾਇਆ ਜਾ ਰਿਹਾ ਸੀ ਇਸ ਇਸ ਮੌਕੇ ਭਾਈ ਅਜਨਾਲਾ ਨੇ ਭਾਈ ਮਾਝੀ ਦੇ ਸਮਰਥਕ ਆਪਸ ‘ਚ ਹੀ ਉਲਝ ਗਏ, ਇਸ ਦੌਰਾਨ ਕਾਫੀ ਤਿੱਖੀ ਬਹਿਸ ਹੋਈ।