1 C
New York

ਏਸ਼ੀਆ ਕੱਪ ਕ੍ਰਿਕਟ ਮੁਕਾਬਲੇ ‘ਚ ਭਾਰਤ ਦੀ ਜੇਤੂ ਸ਼ੁਰੂਆਤ; ਯੂ.ਏ.ਈ. ਨੂੰ 9 ਵਿਕਟਾਂ ਨਾਲ ਹਰਾਇਆ

Published:

Rate this post

ਦੁਬਈ/ਪੰਜਾਬ ਪੋਸਟ

ਏਸ਼ੀਆ ਕੱਪ ਕ੍ਰਿਕਟ ਮੁਕਾਬਲੇ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਰਤ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਇੱਕਪਾਸੜ ਮੈਚ ਵਿੱਚ 9 ਵਿਕਟਾਂ ਨਾਲ ਆਸਾਨੀ ਨਾਲ ਹਰਾ ਦਿਤਾ। ਅਪਣੇ ਪਹਿਲੇ ਮੈਚ ਵਿਚ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਯੂ.ਏ.ਈ. ਲਈ ਅਲੀਸ਼ਾਨ ਸ਼ਰਾਫ਼ੂ ਅਤੇ ਕਪਤਾਨ ਮੁਹੰਮਦ ਵਸੀਮ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਦੋਹਾਂ ਨੇ ਚੌਥੇ ਓਵਰ ਵਿਚ ਹੀ ਸਕੋਰ 26 ਉਤੇ ਪਹੁੰਚਾ ਦਿਤਾ ਸੀ ਪਰ ਅਲੀਸ਼ਾਨ ਦੇ ਆਊਟ ਹੋਣ ਤੋਂ ਬਾਅਦ ਕੋਈ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ। ਅਲੀਸ਼ਾਨ ਨੇ 22 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਵਸੀਮ ਨੇ 19 ਦੌੜਾਂ ਬਣਾਈਆਂ ਪਰ ਉਨ੍ਹਾਂ ਤੋਂ ਬਾਅਦ ਕੋਈ ਬੱਲੇਬਾਜ਼ੀ ਦੋਹਰੇ ਅੰਕੜੇ ਤਕ ਨਹੀਂ ਪਹੁੰਚ ਸਕਿਆ ਅਤੇ ਪੂਰੀ ਟੀਮ 57 ਦੌੜਾਂ ’ਤੇ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ ਜਦਕਿ ਸ਼ਿਵਮ ਦੂਬੇ ਨੇ 3 ਅਤੇ ਜਸਪ੍ਰੀਤ ਬੁਮਰਾਹ, ਅਕਸਰ ਪਟੇਲ ਤੇ ਵਰੁਣ ਚੱਕਰਵਰਤੀ ਨੇ 1-1 ਵਿਕਟ ਲਈ। 58 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸਿਰਫ਼ 4.3 ਓਵਰਾਂ ’ਚ ਜਿੱਤ ਹਾਸਲ ਕਰ ਲਈ।

Read News Paper

Related articles

spot_img

Recent articles

spot_img