10.9 C
New York

ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋ ਕੇ ਪੰਥਕ ਰਾਜਸੀ ਪਾਰਟੀ ਖੜ੍ਹੀ ਕਰਨ ਦੀ ਕਵਾਇਦ ਸ਼ੁਰੂ

Published:

Rate this post
  • ਸਿੱਖ ਹਿੱਤਾਂ ਦੀ ਰਾਖੀ ਲਈ ਲੋਕਾਂ ਨੂੰ ਨਵੀਂ ਧਿਰ ਦੀ ਜਰੂਰਤ : ਬਾਪੂ ਤਰਸੇਮ ਸਿੰਘ

ਅੰਮਿ੍ਰਤਸਰ/ਪੰਜਾਬ ਪੋਸਟ
ਅਸਾਮ ਦੀ ਡਿਬਰੂਗੜ ਜੇਲ੍ਹ ’ਚ ਐੱਨ. ਐੱਸ. ਏ. ਤਹਿਤ ਨਜ਼ਰਬੰਦ ਤੇ “ਵਾਰਸ ਪੰਜਾਬ ਦੇ’’ ਦੇ ਮੁਖੀ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਦੀ ਟੀਮ ਨੇ ਪੰਥ ਅਤੇ ਪੰਜਾਬ ਦੇ ਸਰੋਕਾਰਾਂ ਦੀ ਪੂਰਤੀ ਅਤੇ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਪੰਥਕ ਰਾਜਸੀ ਪਾਰਟੀ ਖੜ੍ਹੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਭਾਈ ਅੰਮਿ੍ਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਚਾਚਾ ਸੁਖਚੈਨ ਸਿੰਘ, ਸੁਖਵਿੰਦਰ ਸਿੰਘ ਅਗਵਾਨ, ਗੁਰਸੇਵਕ ਸਿੰਘ ਜਵਾਹਰਕੇ, ਭਾਈ ਚਮਕੌਰ ਸਿੰਘ ਤੇ ਸਮੂਹ ਟੀਮ ਅੰਮਿ੍ਰਤਪਾਲ ਸਿੰਘ ਖਾਲਸਾ ਵਹੀਰ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ, “ਸਮੁੱਚੀ ਟੀਮ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਰਾਜ ਕਰੇਗਾ ਖਾਲਸਾ ਦੇ ਸੰਕਲਪ ਤਹਿਤ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜ੍ਹੀ ਕਰਨ ਤੋਂ ਇਲਾਵਾ ਸੰਗਤਾਂ ਦੀ ਹਮਾਇਤ ਬਖਸ਼ਿਸ਼ ਕਰਨ, ਪਾਰਟੀ ਦਾ ਨਾਮ, ਨਿਸ਼ਾਨਾਂ, ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜਣ ’ਚ ਅੰਗ ਸੰਗ ਸਹਾਈ ਹੋਣ ਦੀ ਅਰਦਾਸ ਬੇਨਤੀ ਕੀਤੀ ਗਈ।’’
ਇਸ ਬਿਆਨ ਵਿੱਚ ਉਹਨਾਂ ਕਿਹਾ ਕਿ, “ਪਿਛਲੇ ਸਮੇਂ ਵਿੱਚ ਰਹੀਆਂ ਸਰਕਾਰਾਂ ਦੇ ਹਰੇਕ ਲੈਵਲ ਦੇ ਲੀਡਰ ਨੇ ਪੈਸੇ ਦੀ ਖਾਤਰ ਜਵਾਨੀ ਨੂੰ ਧਰਮ ਤੋਂ ਦੂਰ ਕਰਕੇ ਨਸ਼ੇ ਵਿੱਚ ਗਲਤਾਨ ਕੀਤਾ ਤੇ ਜਦੋਂ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਨੇ ਖਾਲਸਾ ਵਹੀਰ ਰਾਹੀਂ ਨਸ਼ੇ ਛੁਡਾ ਕੇ ਅੰਮਿ੍ਰਤ ਛਕਾਉਣ ਦੀ ਲਹਿਰ ਚਲਾ ਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਸ਼ੁਰੂ ਕੀਤਾ ਤਾਂ ਐੱਨ. ਐੱਸ. ਏ. ਲਗਾ ਕੇ ਹਜਾਰਾਂ ਮੀਲ ਦੂਰ ਡਿਬਰੂਗੜ ਜੇਲ੍ਹ ਭੇਜ ਦਿੱਤਾ। ਆਮ ਆਦਮੀ ਦੀ ਸਰਕਾਰ ਦੇ ਇਸ ਜ਼ੁਲਮ ਨੂੰ ਕੀ ਕਾਂਗਰਸੀ ਕੀ ਭਾਜਪਾਈ ਕੀ ਰਵਾਇਤੀ ਅਕਾਲੀ ਸਭ ਨੇ ਪੂਰੀ ਹਿਮਾਇਤ ਦਿੱਤੀ।’’
ਉਹਨਾਂ ਹੋਰ ਕਿਹਾ ਕਿ,“ਸੋ ਸਿੱਖਾਂ ਕੋਲ ਸਭ ਤੋਂ ਸੁਪਰੀਮ ਅਕਾਲ ਤਖਤ ਸਾਹਿਬ ਸਾਡੀ ਸਰਵ ਉੱਚ ਅਦਾਲਤ ਏ। ਜਦੋਂ ਜਦੋਂ ਵੀ ਸਿੱਖ ਜ਼ੁਲਮ ਦਾ ਸ਼ਿਕਾਰ ਹੋਏ ਆ ਤੇ ਬੇਵੱਸ ਹੁੰਦੇ ਆ ਓਦੋਂ ਸਿਰਫ ਅਰਦਾਸ ਸਹਾਈ ਹੁੰਦੀ ਏ। ਸੋ ਅੱਜ ਅਕਾਲ ਸਾਹਿਬ ਤੇ ਪਹੁੰਚ ਕੇ ਅੰਮਿ੍ਰਤਪਾਲ ਸਿੰਘ ਖਾਲਸਾ ਵਹੀਰ ਦੀ ਟੀਮ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਵੱਲੋਂ ਸਿਰਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਹੇਠ ਖੜ੍ਹੇ ਹੋ ਕੇ ਸਤਿਗੁਰੂ ਹਰਗੋਬਿੰਦ ਪਾਤਸਾਹ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਅੰਮਿ੍ਰਤਪਾਲ ਸਿੰਘ ਖਾਲਸਾ ਖਾਲਸਾ ਵਹੀਰ ਵਾਲੇ ਦੀ ਟੀਮ ਆਪ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ ਕਿ ਪੰਜਾਬ ਦੀ ਧਰਤੀ ਦੇ ਕਰਮਾਂ ਵਿੱਚ ਰਾਜ ਕਰੇਗਾ ਖਾਲਸਾ ਦੇ ਸੰਕਲਪ ਤਹਿਤ ਰਾਜਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜ੍ਹੀ ਕਰਨ ਦੀ ਆਗਿਆ ਬਖਸ਼ੋ ਜੀ, ਸੰਗਤਾਂ ਦੀ ਹਿਮਾਇਤ ਬਖਸੋ ਜੀ ਤਾਂ ਕਿ ਪਾਰਟੀ ਦਾ ਨਾਮ, ਨਿਸ਼ਾਨਾਂ, ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜ ਕਿ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰ ਸਕੀਏ ਜੀ’’।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮਿ੍ਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਆਰਥਿਕ, ਧਾਰਮਿਕ ਤੇ ਸਮਾਜਿਕ ਪੱਧਰ ਦੇ ਉੱਤੇ ਲਗਾਤਾਰ ਧੱਕਾ ਹੋ ਰਿਹਾ ਹੈ। ਇਨਸਾਫ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਫਿਰੌਤੀਆਂ ਨੇ ਹਰੇਕ ਇਨਸਾਨ ਦਾ ਜੀਵਨ ਦੁਭਰ ਕੀਤਾ ਹੋਇਆ ਹੈ। ਇਸ ਵੇਲੇ ਪੰਜਾਬ ਦਾ ਹਰੇਕ ਫੈਸਲਾ ਦਿੱਲੀ ਤੋਂ ਹੋ ਰਿਹਾ ਹੈ। ਪੰਜਾਬ ’ਚ ਕੋਈ ਵੀ ਖੇਤਰੀ ਸਿਆਸੀ ਪਾਰਟੀ ਦੀ ਵਜੂਦ ਨਹੀਂ ਰਹੀ ਹੈ। ਇਸ ਮੌਕੇ ਸਿੱਖ ਹਿੱਤਾਂ ਦੀ ਰਾਖੀ ਲਈ ਲੋਕ ਨਵੀਂ ਧਿਰ ਦੀ ਜਰੂਰਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਪੰਜਾਬ ਦੀ ਪਵਿੱਤਰ ਧਰਤੀ ਤੇ ਕਿਵੇਂ ਗੁਰੂ ਆਸ਼ੇ ਅਨੁਸਾਰ ਸਿਸਟਮ ਦੇਣਾ ਹੈ ਬਣਾਉਣਾ ਹੈ, ਇਹ ਫੈਸਲਾ ਸੰਗਤ ਹੀ ਕਰੇਗੀ ਬੰਦ ਲਿਫਾਫੇ ਵਾਲਾ ਕਲਚਰ ਖਤਮ ਕਰਨ ਦਾ ਸਮਾਂ ਆ ਗਿਆ ਹੈ ਅੱਜ ਇਸ ਧਰਤੀ ਤੇ ਦਰਪੇਸ਼ ਚੁਣੌਤੀਆਂ, ਸਰੋਕਾਰਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਨਾਲ ਕੰਮ ਕਰਨ ਦੀ ਲੋੜ ਹੈ। ਇਸ ਪਾਰਟੀ ’ਚ ਈਰਖਾ ਅਤੇ ਨਫਰਤ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਇਸ ਲਈ ਸਤਿਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਤੇ ਸਰਬੱਤ ਦੇ ਭਲੇ ਵਾਲਾ ਰਾਜ ਸਥਾਪਿਤ ਕਰਨ ਲਈ ਪਾਰਟੀ ਦਾ ਨਾਮ ਨਿਸ਼ਾਨਾਂ ਢਾਂਚਾ ਖੜ੍ਹਾ ਕਰਨ ਤੌਂ ਪਹਿਲਾਂ ਅਰਦਾਸ ਕਰਕੇ ਆਗਿਆ ਲਈ ਹੈ ਸੋ ਜੋ ਵੀ ਇਸ ਕਾਰਜ ਵਿੱਚ ਜੁੜਨਾ ਚਾਹੁੰਦਾ ਇਸ ਲਿੰਕ ਤੇ ਸੰਪਰਕ ਕਰੇ।

Read News Paper

Related articles

spot_img

Recent articles

spot_img