ਪੰਜਾਬ ਪੋਸਟ/ਬਿਓਰੋ
ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਲਾਹੌਰ ਦੇ ਹਸਪਤਾਲ ’ਚ ਅਕਾਲ ਚਲਾਣਾ ਕਰ ਗਏ ਹਨ। ਉਨਾਂ ਨੂੰ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਇਸ ਦਰਮਿਆਨ ਜਾਣਕਾਰੀ ਇਹ ਵੀ ਆਈ ਸੀ ਕਿ ਭਾਈ ਗਜਿੰਦਰ ਸਿੰਘ ਹੌਲੀ ਹੌਲੀ ਤੰਦਰੁਸਤ ਹੋ ਰਹੇ ਸਨ ਪਰ ਅਚਾਨਕ ਉਨਾਂ ਦੀ ਤਬੀਅਤ ਖਰਾਬ ਹੋਣ ਬਾਅਦ ਹਸਪਤਾਲ ਵਿੱਚ ਉਨਾਂ ਨੂੰ ਵੈਨਟੀਲੇਟਰ ’ਤੇ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨਾਂ ਨੂੰ ਮਿ੍ਰਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ 29 ਸਤੰਬਰ, 1981 ਵਿੱਚ ਦਲ ਖ਼ਾਲਸਾ ਦੇ ਮੈਂਬਰਾਂ ਨਾਲ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗਿ੍ਰਫ਼ਤਾਰੀ ਦੇ ਰੋਸ ਵਿੱਚ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰ ਕੇ ਲਾਹੌਰ ਲੈ ਗਏ ਸਨ, ਜਿੱਥੇ ਭਾਈ ਗਜਿੰਦਰ ਸਿੰਘ ਅਤੇ ਉਨਾਂ ਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਮੁਕੰਮਲ ਹੋਣ ਤੋਂ ਬਾਅਦ ਜਲਾਵਤਨੀ ਤਹਿਤ ਭਾਈ ਗਜਿੰਦਰ ਸਿੰਘ ਲਾਹੌਰ ਵਿਖੇ ਹੀ ਰਹਿ ਰਹੇ ਸਨ ਜਿੱਥੇ ਉਨਾਂ ਆਪਣੇ ਅੰਤਿਮ ਸੁਆਸ ਲਏ।
ਦਲ ਖਾਲਸਾ ਦੇ ਸੰਸਥਾਪਕ ਭਾਈ ਗਜਿੰਦਰ ਸਿੰਘ ਦਾ ਹੋਇਆ ਦਿਹਾਂਤ

Published: