ਨਵਾਂਸ਼ਹਿਰ/ਪੰਜਾਬ ਪੋਸਟ
ਪੰਥਕ ਹਲਕਿਆਂ ਵਿੱਚ ਇਹ ਖਬਰ ਬੇਹੱਦ ਦੁੱਖ ਅਤੇ ਅਫਸੋਸ ਨਾਲ ਪੜ੍ਹੀ ਅਤੇ ਸੁਣੀ ਜਾ ਰਹੀ ਹੈ ਕਿ ਸਿੱਖ ਪੰਥ ਦੇ ਨਾਮਵਰ ਢਾਡੀ ਕੁਲਜੀਤ ਸਿੰਘ ਦਿਲਬਰ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਅਕਾਲ ਚਲਾਣਾ ਕਰ ਗਏ ਹਨ। ਕੁਲਜੀਤ ਸਿੰਘ ਦਿਲਬਰ ਪੰਥ ਪ੍ਰਸਿੱਧ ਸ਼੍ਰੋਮਣੀ ਢਾਡੀ ਮਰਹੂਮ ਭਾਈ ਦਇਆ ਸਿੰਘ ਦਿਲਬਰ ਦੇ ਸਪੁੱਤਰ ਸਨ। ਕੁੱਝ ਸਮਾਂ ਪਹਿਲਾਂ ਹੀ ਉਹ ਇਲਾਜ ਕਰਵਾਉਣ ਉਪਰੰਤ ਨਵਾਂ ਸ਼ਹਿਰ ਸਥਿਤ ਆਪਣੀ ਰਿਹਾਇਸ਼ ਵਿਖੇ ਵਾਪਸ ਆਏ ਸਨ। ਭਾਈ ਕੁਲਜੀਤ ਸਿੰਘ ਦਿਲਬਰ ਨੇ ਆਪਣੇ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਢਾਡੀ ਕਲਾ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਇੱਕ ਸਿੱਖ ਵਿਦਵਾਨ ਅਤੇ ਲਿਖਾਰੀ ਵਜੋਂ ਵੀ ਉਹਨਾਂ ਭਰਪੂਰ ਯੋਗਦਾਨ ਪਾਇਆ। ਭਾਈ ਕੁਲਜੀਤ ਸਿੰਘ ਦਿਲਬਰ ਦੇ ਦੇਹਾਂਤ ਉੱਤੇ ਸਿੱਖ ਪੰਥ ਵਿੱਚ ਦੁੱਖ ਹਜੇ ਅਫਸੋਸ ਦੀ ਲਹਿਰ ਦੌੜ ਗਈ ਹੈ।