ਪੰਜਾਬ ਪੋਸਟ/ਬਿਓਰੋ
ਭਾਨਾ ਸਿੱਧੂ ਜਿਸ ਉੱਪਰ ਇੱਕ ਮਹਿਲਾ ਟਰੈਵਲ ਏਜੰਟ ਵਲੋਂਧਰਨਾ ਚੁੱਕਣ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਤੇ ਦੋ ਦਿਨ ਪਹਿਲਾਂ ਅਦਾਲਤ ਨੇ ਭਾਨਾ ਨੂੰ ਨਿਆਇਕ ਜੇਲ੍ਹ ਭੇਜ ਦਿੱਤਾ ਸੀ, ਪਰ ਭਾਨਾ ਸਿੱਧੂ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਉਸ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਭਾਨਾ ਨੂੰ 50,000 ਰੁਪਏ ਦਾ ਮੁਚੱਲਕਾ ਭਰਨ ਤੋਂ ਬਾਅਦ ਜ਼ਮਾਨਤ ਮਿਲੀ ਹੈ।
ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਇੰਦਰਜੀਤ ਕੌਰ ਦੀ ਸ਼ਿਕਾਇਤ ’ਤੇ ਭਾਨਾ ਸਿੱਧੂ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਇੰਦਰਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਮਾਡਲ ਟਾਊਨ ’ਚ ਇੰਮੀਗ੍ਰੇਸ਼ਨ ਦਫ਼ਤਰ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਦੀ ਹੈ। ਜੇਕਰ ਕਿਸੇ ਦਾ ਵੀਜ਼ਾ ਕਿਸੇ ਕਾਰਨ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਪੈਸੇ ਵਾਪਸ ਕਰ ਦਿੰਦੀ ਹੈ। ਉਸ ਦਾ ਕੁਝ ਲੋਕਾਂ ਨਾਲ ਲੈਣ-ਦੇਣ ਹੈ। ਇਸ ਲਈ ਸੋਸ਼ਲ ਮੀਡੀਆ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਭਾਨਾ ਸਿੱਧੂ ਅਕਸਰ ਉਸ ਨੂੰ ਫੋਨ ਕਰਦਾ ਹੈ ਅਤੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਪੈਸੇ ਵਾਪਸ ਨਾ ਕੀਤੇ ਤਾਂ ਉਹ ਉਸ ਦੇ ਘਰ ਦੇ ਬਾਹਰ ਧਰਨਾ ਦੇਣਗੇ। ਮੈਨੂੰ ਕੁਝ ਮਹੀਨੇ ਪਹਿਲਾਂ ਫੋਨ ਵੀ ਆਇਆ ਸੀ, ਜਿਸ ’ਚ ਉਸ ਨੇ ਧਰਨਾ ਲਾਉਣ ਲਈ ਕਿਹਾ ਸੀ।
ਇਸ ਮਗਰੋਂ ਮੋਬਾਇਲ ’ਤੇ 10 ਹਜ਼ਾਰ ਰੁਪਏ ਭੇਜਣ ਲਈ ਕਿਹਾ ਸੀ। ਇਸੇ ਤਰ੍ਹਾਂ ਮੁਲਜ਼ਮ ਨੇ ਮੈਨੂੰ ਦੁਬਾਰਾ ਫ਼ੋਨ ਕਰ ਕੇ ਕਿਹਾ ਕਿ ਉਸ ਕੋਲ ਕੁਝ ਲੋਕ ਆਏ ਹਨ, ਜਿਨ੍ਹਾਂ ਨੂੰ ਉਸ ਨੇ ਪੈਸੇ ਦੇਣੇ ਸਨ। ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦੇ ਸਹੁਰੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਦੂਜੇ ਪਾਸੇ ਸਾਂਝੇ ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਬਲੈਕਮੇਲਿੰਗ ਦਾ ਕੇਸ ਦਰਜ ਕਰ ਕੇ ਫੜਿ੍ਹਆ ਗਿਆ ਸੀ।