ਪੰਜਾਬ ਪੋਸਟ/ਬਿਓਰੋ
ਰਾਸ਼ਟਰਪਤੀ ਬਿਡੇਨ ਨੇ ਇੱਕ ਵਾਰ ਫਿਰ ਸਿਆਸਤ ਵਿੱਚ ਆਪਣੇ ਉਮਰ ਦਰਾਜ ਹੋਣ ਦੀਆਂ ਚਰਚਾਵਾਂ ਨੂੰ ਲਾਂਭੇ ਰੱਖ ਕੇ ਬੀਤੀ ਰਾਤ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਸਦੀ ਯਾਦਦਾਸ਼ਤ “ਠੀਕ’’ ਹੈ ਅਤੇ ਉਹ “ਰਾਸ਼ਟਰਪਤੀ ਬਣਨ ਲਈ ਇਸ ਦੇਸ਼ ਵਿੱਚ ਸਭ ਤੋਂ ਯੋਗ ਵਿਅਕਤੀ ਹਨ।’’ ਬਾਈਡਨ ਨੇ ਅੱਗੇ ਕਿਹਾ, “ਮੈਂ ਚੰਗੀ ਤਰ੍ਹਾਂ ਸਮਝਦਾ ਹਾਂ, ਅਤੇ ਮੈਂ ਇੱਕ ਬਜ਼ੁਰਗ ਆਦਮੀ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ ਹਾਂ, ਮੈਂ ਰਾਸ਼ਟਰਪਤੀ ਰਿਹਾ ਹਾਂ। ਮੈਂ ਇਸ ਦੇਸ਼ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਹੈ। ਮੈਨੂੰ ਉਸ ਦੀ ਸਿਫ਼ਾਰਸ਼ ਦੀ ਲੋੜ ਨਹੀਂ ਹੈ।’’
ਦਰਅਸਲ ਬਾਇਡਨ ਦਾ ਇਹ ਬਿਆਨ ਵਿਸ਼ੇਸ ਵਕੀਲ ਰਾਬਰਟ ਹੁਰ ਵੱਲੋਂ 300 ਤੋਂ ਵੱਧ ਪੰਨਿਆਂ ਦੀ ਰਿਪੋਰਟ ਜਾਰੀ ਕਰਨ ਤੋਂ ਬਆਦ ਆਇਆ ਹੈ ਜਿਸ ਵਿੱਚ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਗਲਤ ਢੰਗ ਨਾਲ ਚਲਾਉਣ ਲਈ ਰਾਸ਼ਟਰਪਤੀ ਵਿਰੁੱਧ ਅਪਰਾਧਿਕ ਦੋਸ਼ਾਂ ਦੀ ਸਿਫ਼ਾਰਸ਼ ਨਹੀਂ ਕੀਤੀ ਗਈ ਸੀ। ਉਹਨਾਂ ਰਿਕਾਰਡਾਂ ਵਿੱਚ ਅਫਗਾਨਿਸਤਾਨ ਵਿੱਚ ਫੌਜੀ ਅਤੇ ਵਿਦੇਸ਼ ਨੀਤੀ ਬਾਰੇ ਵਰਗੀਕਿ੍ਰਤ ਦਸਤਾਵੇਜ਼ ਸ਼ਾਮਲ ਸਨ। ਜਿਸ ਵਿੱਚ ਹੁਰ ਨੇ ਬਾਇਡਨ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨੂੰ ਲੈ ਕੇ ਅਲੋਚਨਾ ਕੀਤੀ ਹੈ।
ਆਪਣੇ ਸੰਬੋਧਨ ਦੌਰਾਨ, ਬਾਈਡਨ ਨੇ ਵਿਸ਼ੇਸ਼ ਵਕੀਲ ਰੌਬਰਟ ਹੁਰ ’ਤੇ ਇਹ ਸੁਝਾਅ ਦੇਣ ਲਈ ਵੀ ਜਵਾਬੀ ਹਮਲਾ ਕੀਤਾ ਕਿ ਉਸਨੂੰ ਯਾਦ ਨਹੀਂ ਹੈ ਕਿ ਉਸਦੇ ਪੁੱਤਰ ਬੀਉ ਦੀ ਮੌਤ ਕਦੋਂ ਹੋਈ ਸੀ। ਆਪਣੇ ਪੁੱਤਰ ਦੀ ਮੌਤ ਨਾਲ ਜੁੜੀ ਘਟਨਾ ਨੂੰ ਯਾਦ ਕਰਦਿਆਂ ਬਾਈਡਨ ਭਾਵੁਕ ਵੀ ਹੋਏ ਅਤੇ ਕਿਹਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਉਹ ਮੈਨੂੰ ਯਾਦ ਕਰਾਏ ਜਦੋਂ ਉਹ ਗੁਜ਼ਰ ਗਿਆ ਜਾਂ ਮਰ ਗਿਆ।
ਉਕਤ ਰਿਪੋਰਟ ਵਿੱਚ ਜ਼ਿਕਰ ਹੈ ਕਿ ਬਾਈਡਨ ਅਕਸਰ ਗੱਲਬਾਤ ਕਰਦੇ ਕਦਰੇ ਵਿਅਕਤੀਆਂ ਦੇ ਨਾਮ ਭੁੱਲ ਜਾਂਦੇ ਹਨ ਜਿਵੇਂ ਕਿ ਇੱਕ ਬਾਰ ਬਾਈਡਨ ਨੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੂੰ “ਮੈਕਸੀਕੋ ਦਾ ਰਾਸ਼ਟਰਪਤੀ’’ ਕਿਹਾ ਅਤੇ ਅਫਗਾਨਿਸਤਾਨ ਦੀ ਬਹਿਸ ਦਾ ਵਰਣਨ ਕਰਦੇ ਸਮੇਂ ਵੀ ਉਸ ਦੀ ਯਾਦ ਧੁੰਦਲੀ ਪੈ ਗਈ ਸੀ ਦਿਖਾਈ ਦਿੱਤੀ, ਉਸਨੇ ਗਲਤੀ ਨਾਲ ਕਿਹਾ ਕਿ ਉਸਦਾ ਜਨਰਲ ਕਾਰਲ ਈਕਨਬੇਰੀ ਨਾਲ ਰਾਏ ਦਾ ‘ਅਸਲ ਫਰਕ’ ਸੀ, ਜਦੋਂ, ਅਸਲ ਵਿੱਚ, ਆਈਕਨਬੇਰੀ ਇੱਕ ਸਹਿਯੋਗੀ ਸੀ।