ਭਿੱਖੀਵਿੰਡ/ਪੰਜਾਬ ਪੋਸਟ
ਸਰਹੱਦੀ ਇਲਾਕੇ ਦੇ ਪਿੰਡ ਡੱਲ ਵਿਖੇ ਪੁਲਿਸ ਅਤੇ ਬੀਐਸਐਫ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਹੈ। ਇਸ ਦੌਰਾਨ ਬੀਐਸਐਫ ਅਤੇ ਪੁਲਿਸ ਨੂੰ ਤਲਾਸ਼ੀ ਦੌਰਾਨ ਪਿੰਡ ਡੱਲ ਦੇ ਖੇਤਾਂ ਵਿਚੋਂ 533 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਮਿਲਿਆ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ। ਪੁਲਿਸ ਨੇ ਡਰੱਗ ਨੂੰ ਲੈਕੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਡੀਐਸਪੀ ਨਿਰਮਲ ਸਿੰਘ ਨੇ ਕਿਹਾ ਕਿ ਸੈਨਿਕ ਸਰਹੱਦ ਦੀ ਚੌਕਸੀ ਨਾਲ ਰਾਖੀ ਕਰ ਰਹੇ ਹਨ ਅਤੇ ਦੁਸ਼ਮਣ ਦੀ ਹਰ ਯੋਜਨਾ ਨੂੰ ਨਾਕਾਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।