(ਪਟਿਆਲਾ/ਅੰਮ੍ਰਿਤਸਰ/ਪੰਜਾਬ ਪੋਸਟ)
ਨਸ਼ਿਆਂ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਚੱਲ ਰਹੀ ਕਾਰਵਾਈ ਤਹਿਤ ਅੱਜ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਟਿਆਲਾ ਵਿਖੇ ਪੇਸ਼ ਹੋਣਾ ਸੀ ਜਿਸ ਸਬੰਧੀ ਉਹਨਾਂ ਨੂੰ ਸੰਮਨ ਵੀ ਆਏ ਸਨ। ਇਸ ਸਬੰਧੀ ਇਸ ਵੇਲੇ ਇਹ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਮਜੀਠੀਆ ਅੱਜ ‘ਸਿੱਟ’ ਸਾਹਮਣੇ ਪੁੱਛਗਿੱਛ ਲਈ ਪੇਸ਼ ਨਹੀਂ ਹੋ ਸਕਣਗੇ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਮਾਮਲੇ ਵਿੱਚ ਮਜੀਠੀਆ ਨੇ ਅੱਜ ਹੀ ਅੰਮ੍ਰਿਤਸਰ ਵਿਖੇ ਵੀ ਅਦਾਲਤ ਵਿੱਚ ਪੇਸ਼ ਹੋਣਾ ਹੈ, ਲਿਹਾਜ਼ਾ ਅੱਜ ਉਹ ਪਟਿਆਲਾ ਵਿਖੇ ਪੇਸ਼ ਨਹੀਂ ਹੋ ਸਕਣਗੇ। ਸੰਭਾਵਨਾ ਇਹ ਹੈ ਕਿ ਹੁਣ ਇਸ ਪੇਸ਼ੀ ਲਈ ਕੋਈ ਹੋਰ ਤਰੀਕ ਤੈਅ ਕੀਤੀ ਜਾ ਸਕਦੀ ਹੈ।