-1 C
New York

ਕੌਮੀ ਹਾਕੀ ‘ਚ ਪੰਜਾਬ ਨੂੰ ਵੱਡੀ ਹੋਈ ਇੱਕ ਪ੍ਰਾਪਤੀ : 14ਵੀਂ ਜੂਨੀਅਰ ਕੌਮੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡੇ ਬਣੇ ਜੇਤੂ

Published:

Rate this post

ਜਲੰਧਰ/ਪੰਜਾਬ ਪੋਸਟ

ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਸ਼ੂਟ-ਆਊਟ ਰਾਹੀਂ 7-6 ਨਾਲ ਹਰਾ ਕੇ 14ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹਾਕੀ ਪੰਜਾਬ ਵੱਲੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਬਹੁਤ ਦਿਲਚਸਪ ਸੀ। ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਪੰਜਾਬ ਦੀ ਟੀਮ ਨੇ ਦਬਦਬਾ ਬਣਾ ਲਿਆ ਸੀ। ਖੇਡ ਦੇ ਪੰਜਵੇਂ ਮਿੰਟ ਵਿੱਚ ਪੰਜਾਬ ਦੇ ਸੁਖਵਿੰਦਰ ਸਿੰਘ ਨੇ ਗੋਲ ਕਰਕੇ ਮੁਕਾਬਲਾ 1-0 ਕੀਤਾ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੋਲ ਹੋਏ ਅਤੇ ਉਤਰਾਅ ਚੜਾਅ ਉਪਰੰਤ ਨਿਰਧਾਰਿਤ ਸਮੇਂ ਦੀ ਸਮਾਪਤੀ ਤੱਕ ਦੋਹੇਂ ਟੀਮਾਂ 3-3 ਦੀ ਬਰਾਬਰੀ ਉੱਤੇ ਸਨ। ਖੜੋਤ ਤੋੜਨ ਲਈ ਹੋਏ ਸ਼ੂਟਆਊਟ ਵਿੱਚ ਪੰਜਾਬ ਨੇ ਚਾਰ ਅਤੇ ਉੱਤਰ ਪ੍ਰਦੇਸ਼ ਨੇ ਤਿੰਨ ਗੋਲ ਕੀਤੇ ਅਤੇ ਪੰਜਾਬ ਦੇ ਹੋਣਹਾਰ ਨੌਜਵਾਨ ਕੌਮੀ ਜੇਤੂ ਬਣੇ। ਕੋਚ ਅਵਤਾਰ ਸਿੰਘ ਸੰਘਾ (ਪਿੰਕਾ) ਦੀ ਤਿਆਰ ਕੀਤੀ ਪੰਜਾਬ ਦੀ ਜੂਨੀਅਰ ਟੀਮ ਨੇ ਆਪਣੇ ਪ੍ਰਦਰਸ਼ਨ ਅਤੇ ਜਜ਼ਬੇ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਹਰਿਆਣਾ ਨੇ ਕਰਨਾਟਕ ਨੂੰ 5-0 ਨਾਲ ਹਰਾਇਆ। ਜੇਤੂ ਟੀਮਾਂ ਨੂੰ ਰਾਜ ਸਭਾ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ ਨੇ ਇਨਾਮ ਵੰਡੇ। ਟਿਰਕੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਭਾਰਤੀ ਹਾਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਹਾਕੀ ਇੰਡੀਆ ਵੱਲੋਂ ਭਵਿੱਖ ਵਿੱਚ ਪੰਜਾਬ ’ਚ ਹੋਰ ਚੈਂਪੀਅਨਸ਼ਿਪ ਕਰਵਾਈਆਂ ਜਾਣਗੀਆਂ।

Read News Paper

Related articles

spot_img

Recent articles

spot_img