ਰੀਓ/ਪੰਜਾਬ ਪੋਸਟ
ਬ੍ਰਾਜ਼ੀਲ ਦੇਸ਼ ਦੇ ਧਾਕੜ ਫੁੱਟਬਾਲਰ ਨੇਮਾਰ ਨੂੰ 17 ਮਹੀਨਿਆਂ ਬਾਅਦ ਕੋਲੰਬੀਆ ਅਤੇ ਅਰਜਨਟੀਨਾ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲਿਆਂ ਲਈ ਰਾਸ਼ਟਰੀ ਟੀਮ ਵਿਚ ਵਾਪਸ ਬੁਲਾਇਆ ਗਿਆ ਹੈ। ਬ੍ਰਾਜ਼ੀਲ ਦੇ ਮੈਨੇਜਰ ਡੋਰਿਵਲ ਜੂਨੀਅਰ ਨੇ ਕਿਹਾ ਕਿ ‘ਅਸੀਂ ਜਾਣਦੇ ਹਾਂ ਕਿ ਉਹ ਅਜੇ ਵੀ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ਵਿਚ ਹੈ ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਉਸ ਦੀ ਹਾਜ਼ਰੀ ਸਾਨੂੰ ਮੈਚ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਤੋਂ ਉੱਭਰਨ ਵਿੱਚ ਮਦਦ ਕਰ ਸਕਦੀ ਹੈ’। ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦਾ ਸਾਹਮਣਾ 20 ਮਾਰਚ ਨੂੰ ਬ੍ਰਾਸੀਲੀਆ ’ਚ ਕੋਲੰਬੀਆ ਅਤੇ ਪੰਜ ਦਿਨ ਬਾਅਦ ਬਿਊਨਸ ਆਇਰਸ ’ਚ ਅਰਜਨਟੀਨਾ ਨਾਲ ਹੋਵੇਗਾ। ਕੁੱਲ 5 ਵਾਰ ਦਾ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਮੌਜੂਦਾ ਸਮੇਂ 10 ਟੀਮਾਂ ਦੇ ਦੱਖਣੀ ਅਫਰੀਕੀ ਗਰੁੱਪ ਵਿਚ 12 ਕੁਆਲੀਫਾਇਰ ਤੋਂ 18 ਅੰਕਾਂ ਨਾਲ 5ਵੇਂ ਸਥਾਨ ’ਤੇ ਚੱਲ ਰਿਹਾ ਹੈ।