ਸਰੀ/ਪੰਜਾਬ ਪੋਸਟ
ਕੈਨੇਡਾ ਤੋਂ ਇੱਕ ਹੋਰ ਪੰਜਾਬੀ ਵਿਦਿਆਰਥੀ ਸਬੰਧੀ ਦੁਖਦਾਈ ਸੂਚਨਾ ਆਈ ਹੈ ਕਿ ਸਟੱਡੀ ਵੀਜ਼ਾ ’ਤੇ ਪੰਜ ਮਹੀਨੇ ਪਹਿਲਾਂ ਕੈਨੇਡਾ ਗਏ ਅਤੇ ਸਰੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦਿਲਰਾਜ ਸਿੰਘ ਝੱਜ (21) ਦੋਰਾਹਾ ਨੇੜਲੇ ਪਿੰਡ ਲੰਧਾ ਦਾ ਵਸਨੀਕ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਕੈਨੇਡਾ ਤੋਂ ਇੱਕ ਹੋਰ ਪੰਜਾਬੀ ਵਿਦਿਆਰਥੀ ਸਬੰਧੀ ਦੁਖਦਾਈ ਸੂਚਨਾ ਆਈ ਹੈ ਕਿ ਸਟੱਡੀ ਵੀਜ਼ਾ ’ਤੇ ਪੰਜ ਮਹੀਨੇ ਪਹਿਲਾਂ ਕੈਨੇਡਾ ਗਏ ਅਤੇ ਸਰੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦਿਲਰਾਜ ਸਿੰਘ ਝੱਜ (21) ਦੋਰਾਹਾ ਨੇੜਲੇ ਪਿੰਡ ਲੰਧਾ ਦਾ ਵਸਨੀਕ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਈ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋਣ ਕਾਰਨ ਉਸ ਦੀ ਮਾਂ ਨੇ ਕਾਫ਼ੀ ਸੰਘਰਸ਼ ਨਾਲ ਉਸ ਨੂੰ ਪਾਲਿਆ ਅਤੇ ਦਾਦਾ-ਦਾਦੀ ਦੀ ਮਦਦ ਨਾਲ ਕੈਨੇਡਾ ਭੇਜਿਆ ਸੀ। ਉਹ ਸਰੀ ਵਿੱਚ ਆਪਣੇ ਪਿਤਾ ਦੀ ਭੂਆ ਦੇ ਘਰ ਰਹਿੰਦਾ ਸੀ। ਮਿ੍ਰਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੇਹੋਸ਼ ਸੀ। ਉਨਾਂ ਵੱਲੋਂ ਐਂਬੂਲੈਂਸ ਸੱਦੀ ਗਈ ਜਿਸ ਦੇ ਸਟਾਫ਼ ਵੱਲੋਂ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਅਜੇ ਤੱਕ ਨੌਜਵਾਨ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਇਹੋ ਜਿਹੇ ਮਾਮਲੇ ਪਿਛਲੇ ਸਮੇਂ ਦੌਰਾਨ ਵਧਦੇ ਹੋਣ ਕਰਕੇ ਚਿੰਤਾ ਦਾ ਵਿਸ਼ਾ ਬਣ ਰਹੇ ਹਨ।
ਕੈਨੇਡਾ ਤੋਂ ਪੰਜਾਬੀ ਨੌਜਵਾਨ ਸਬੰਧੀ ਦੁਖਦਾਈ ਸੂਚਨਾ ਆਈ

Published: