ਪੰਜਾਬ ਪੋਸਟ/ਬਿਓਰੋ
ਪੰਜਾਬੀਆਂ ਸਮੇਤ ਹੋਰਨਾਂ ਲੋਕਾਂ ਲਈ ਵੀ ਪ੍ਰਵਾਸ ਪੱਖੋਂ ਲੋਕਪਿ੍ਰਆ ਦੇਸ਼ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ‘ਓਪਨ ਵਰਕ ਪਰਮਿਟ’ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ। ਕੈਨੇਡਾ ਦੇ ਆਵਾਸ ਮੰਤਰੀ ਮਾਈਕ ਮਿਲਰ ਨੇ ਇਸ ਵੱਲ ਇਸ਼ਾਰਾ ਦੋ ਹਫ਼ਤੇ ਪਹਿਲਾਂ ਕਰ ਦਿੱਤਾ ਸੀ। ਉਦੋਂ ਤੋਂ ਹੋਰ ਵਿਚਾਰਾਂ ਕੀਤੇ ਜਾਣ ਬਾਅਦ ਇਹ ਫੈਸਲਾ ਲਿਆ ਗਿਆ ਹੈ, ਜਿਸ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਆਵਾਸ ਮੰਤਰੀ ਨੇ ਹੁਣ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਆਏ ਹੋਏ ਵਿਦੇਸ਼ੀ ਲੋਕਾਂ ਨੂੰ ਪੱਕਾ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਜ਼ਿਆਦਾਤਰ ਸਿਹਤ ਸੇਵਾਵਾਂ, ਵਪਾਰ, ਟਰਾਂਸਪੋਰਟ, ਖੇਤੀ ਅਤੇ ਬੁਨਿਆਦੀ ਸੇਵਾਵਾਂ ਵਿੱਚ ਕੰਮ ਕਰਦੇ ਲੋਕ ਸ਼ਾਮਲ ਹੋਣਗੇ। ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਦਾ ਵੀ ਹੁਣ ਬੰਨੇ ਕਾਫੀ ਧਿਆਨ ਲੱਗ ਗਿਆ ਹੈ ਕਿ ਇਸ ਦਿਸ਼ਾ ਵਿੱਚ ਕਿਹੜੀ ਨਵੀਂ ਗੱਲ ਸਾਹਮਣੇ ਆਉਂਦੀ ਹੈ।
ਕੈਨੇਡਾ ਵਿੱਚ ਬਾਹਰਲੇ ਵਿਦਿਆਰਥੀਆਂ ਉੱਤੇ ਵਧ ਸਕਦੀਆਂ ਹਨ ਪਾਬੰਦੀਆਂ
Published: