ਨਿਊਯਾਰਕ/ਪੰਜਾਬ ਪੋਸਟ
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਕਰਕੇ ਸ਼ਾਂਤੀ ਲਿਆਉਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਲਾਘਾ ਕੀਤੀ। ਕਾਰਨੀ ਨੇ ਓਵਲ ਦਫਤਰ ਵਿਚ ਟਰੰਪ ਨਾਲ ਦੁਵੱਲੀ ਗੱਲਬਾਤ ਦੌਰਾਨ ਕਿਹਾ, ‘‘ਆਰਥਕਤਾ ਵਿਚ ਤਬਦੀਲੀ, ਰੱਖਿਆ ਖਰਚਿਆਂ ਲਈ ਨਾਟੋ ਭਾਈਵਾਲਾਂ ਦੀ ਬੇਮਿਸਾਲ ਵਚਨਬੱਧਤਾ, ਭਾਰਤ ਅਤੇ ਪਾਕਿਸਤਾਨ ਤੋਂ ਲੈ ਕੇ ਅਜ਼ਰਬਾਈਜਾਨ, ਅਰਮੀਨੀਆ ਤਕ ਵਿਚਕਾਰ ਸ਼ਾਂਤੀ ਸਥਾਪਤ ਕਰਨਾ, ਈਰਾਨ ਨੂੰ ਅਤਿਵਾਦ ਦੀ ਤਾਕਤ ਵਜੋਂ ਅਸਮਰੱਥ ਕਰਨਾ ਵਰਗੇ ਕੰਮ ਕਰ ਕੇ ਤੁਸੀਂ ਖ਼ੁਦ ਨੂੰ ਇਕ ਪਰਿਵਰਤਨਸ਼ੀਲ ਰਾਸ਼ਟਰਪਤੀ ਸਾਬਤ ਕੀਤਾ ਹੈ।’’ ਅਪ੍ਰੈਲ ’ਚ ਪ੍ਰਧਾਨ ਮੰਤਰੀ ਚੁਣੇ ਗਏ ਕਾਰਨੀ ਨੇ ਇਸ ਸਾਲ ਮਈ ’ਚ ਵੀ ਵ੍ਹਾਈਟ ਹਾਊਸ ਦਾ ਦੌਰਾ ਕੀਤਾ ਸੀ। ਡੋਨਾਲਡ ਟਰੰਪ ਲਗਾਤਾਰ ਇਹ ਕਹਿੰਦੇ ਰਹੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਦੀ ਗੱਲਬਾਤ ਤੋਂ ਬਾਅਦ ਪੂਰੀ ਅਤੇ ਜੰਗਬੰਦੀ ‘ਤੇ ਸਹਿਮਤ ਹੋਏ ਸਨ ਜਦਕਿ ਭਾਰਤ ਨੇ ਲਗਾਤਾਰ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ।






