20.4 C
New York

ਮੈਲਬਰਨ ਵਿੱਚ ‘ਆਸਟ੍ਰੇਲੀਆ ਡੇਅ’ ਤੋਂ ਪਹਿਲਾਂ ਕੈਪਟਨ ਕੁੱਕ ਦਾ ਬੱਤ ਤੋੜਿਆ

Published:

ਪੰਜਾਬ ਪੋਸਟ/ਬਿਓਰੋ

ਪੈਸੇਫਿਕ ਦੇਸ਼ ਆਸਟ੍ਰੇਲੀਆ ਦੇ ਨੈਸ਼ਨਲ ਡੇਅ 26 ਜਨਵਰੀ ਤੋਂ ਪੂਰਵਲੀ ਸ਼ਾਮ ਮੈਲਬਰਨ ਵਿਖੇ ਬਿ੍ਰਟਿਸ਼ ਬਸਤੀਵਾਦ ਦੇ ਪ੍ਰਤੀਕ ਕੈਪਟਨ ਕੁੱਕ ਦੇ ਬੁੱਤ ਤੋੜਨ ਦੀ ਘਟਨਾ ਸਾਹਮਣੇ ਆਈ ਹੈ। 26 ਜਨਵਰੀ ਦਾ ਦਿਨ ਜਿਸ ਨੂੰ ਆਸਟ੍ਰੇਲੀਆ ਡੇਅ ਵਜੋਂ ਮਨਾਇਆ ਜਾਂਦਾ ਹੈ, ਇਸੇ ਦਿਨ 1788 ਨੂੰ ਬਰਤਾਨਵੀ ਸਮੁੰਦਰੀ ਜਹਾਜ ਮੈਲਬਰਨ ਵਿਖੇ ਪੁੱਜਣ ਨਾਲ ਹੀ ਇਸਦੇ ਬਿ੍ਰਟਿਸ਼ ਬਸਤੀ ਬਣਨ ਦੀ ਸ਼ੁਰੂਆਤ ਹੋਈ ਸੀ ਅਤੇ ਦੇਖਦੇ ਹੀ ਦੇਖਦੇ ਬਰਤਾਨੀਆ ਨੇ ਇਸ ਦੇ ਸਾਧਨਾਂ ’ਤੇ ਆਪਣਾ ਕਬਜ਼ਾ ਜਮਾ ਲਿਆ ਸੀ। ਪੁਲਿਸ ਅਨੁਸਾਰ ਬੱੁਤ ਤੋੜਨ ਵਾਲਿਆਂ ਨੇ ਕੈਪਟਨ ਜੇਮਜ ਕੁੱਕ ਦੇ ਬੱੁਤ ਨੂੰ ਜੜ੍ਹਾਂ ਤੋਂ ਉਖਾੜ ਕੇ ਸੱੁਟ ਦਿੱਤਾ ਅਤੇ ‘ਬਰਤਾਨਵੀ ਬਸਤੀ ਦਾ ਅੰਤ ਹੋ ਜਾਵੇਗਾ’ ਲਿਖ ਦਿੱਤਾ।  ਬਿ੍ਰਟਿਸ਼ ਖੋਜੀ, ਨਕਸ਼ਾਕਾਰ ਅਤੇ ਜਲ ਸੈਨਾ ਅਧਿਕਾਰੀ ਕੈਪਟਨ ਜੇਮਜ ਕੁੱਕ ਨੇ 1768 ਤੋਂ 1771 ਤੱਕ 3 ਸਾਲ ਆਸਟ੍ਰੇਲੀਆ ਦੇ ਈਸਟ ਕੋਸਟ ਵਿੱਚ ਡੇਰਾ ਜਮਾਈ ਰੱਖਿਆ ਸੀ।

ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਦੇ ਮੂਲ ਨਿਵਾਸੀ  ‘ਐਬਉਰਿਜਨਲ’ ਲੋਕ ਪਹਿਲਾਂ ਵੀ ਅਜਿਹੀਆਂ ਵਿਰੋਧ ਪ੍ਰਦਰਸ਼ਨ ਵਾਲੀਆਂ ਘਟਨਾਵਾਂ ਕਰ ਚੁੱਕੇ ਹਨ। 2022 ਵਿੱਚ ਉਨ੍ਹਾਂ ਨੇ ਇਸ ਥਾਂ ’ਤੇ ਲਾਲ ਰੰਗ ਫੇਰ ਦਿੱਤਾ ਸੀ ਅਤੇ 2018 ਵਿੱਚ ਤਾਂ ਇਸੇ ਥਾਂ ’ਤੇ ਮੂਲ-ਨਿਵਾਸੀ ਝੰਡਾ ਲਾ ਕੇ ‘ਨੋ ਪ੍ਰਾਈਡ’ ਲਿਖ ਦਿੱਤਾ ਸੀ।

ਪੋਰਟ ਫਿਲਿਪ ਦੀ ਮੇਅਰ ਹੀਥਰ ਕਨਸੋਲੋ ਆਖਦੀ ਹੈ ਕਿ ਉਹ ‘ਆਸਟੇ੍ਰਲੀਆ ਦਿਵਸ’ ਦੌਰਾਨ ਵਿਚਾਰਾਂ ਦੇ ਵਖਰੇਵੇਂ ਨੂੰ ਸਮਝਦੀ ਹੈ, ਪਰ ਉਹ ਜਨਤਕ ਸੰਪਤੀ ਦੀ ਬਰਬਾਦੀ ਨੂੰ ਮਾਫ ਨਹੀਂ ਕਰ ਸਕਦੀ। ਜਿੱਥੇ ਲਾਗਤ ਅੰਤ ਸਥਾਨਕ ਲੋਕਾਂ ਨੂੰ ਸਹਿਣ ਕਰਨੀ ਪਵੇਗੀ। ਭਾਵੇਂ ਆਸਟ੍ਰੇਲੀਆ ਦੇ ਦੋ ਤਿਹਾਈ ਦੇ ਲਗਭਗ ਲੋਕ ਇਸ ਦਿਨ ਨੂੰ ਮਨਾਉਂਦੇ ਹਨ, ਪਰ ਸਥਾਨਕ ਮੂਲ ਨਿਵਾਸੀ ਲੋਕ ਇਸ ਵਰਤਾਰੇ ਨੂੰ ਸਥਾਨਕ ਸਾਧਨਾਂ ਦੀ ਲੁੱਟ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਤੋਂ ਨਿਖੇੜਨ ਦੀ ਕਾਰਵਾਈ ਕਰਾਰ ਦਿੰਦੇ ਹਨ। ਬਹੁਤੇ ਲੋਕ ਇਸ ਦਿਨ ਦਾ ਇਹ ਕਹਿੰਦਿਆਂ ਬਾਈਕਾਟ ਕਰਦੇ ਹਨ ਕਿ ਇਹ ਦਿਨ ਹਮਲੇ ਦੇ ਦਿਨ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ।

Related articles

spot_img

Recent articles

spot_img