20 C
New York

ਦੇਸ਼ ਵਿੱਚ ਅੱਜ ਵੱਡੇ ਚੱਕਰਵਾਤੀ ਤੂਫਾਨ ‘ਦਾਨਾ’ ਦੇ ਆਉਣ ਦੀ ਸੰਭਾਵਨਾ: ਓਡੀਸ਼ਾ ਵਾਲਾ ਖੇਤਰ ਹੋ ਸਕਦਾ ਪ੍ਰਭਾਵਿਤ

Published:

Rate this post

ਭੁਬਨੇਸ਼ਵਰ/ਪੰਜਾਬ ਪੋਸਟ

ਚੱਕਰਵਾਤੀ ਤੂਫਾਨ ‘ਦਾਨਾ’ ਓਡੀਸ਼ਾ ਤੱਟ ਵਲ ਵਧ ਰਿਹਾ ਹੈ, ਜਿਸ ਨਾਲ ਸੂਬੇ ਦੀ ਲਗਭਗ ਅੱਧੀ ਆਬਾਦੀ ਪ੍ਰਭਾਵਤ ਹੋਣ ਦਾ ਖਤਰਾ ਹੈ। ਸਰਕਾਰ 14 ਜ਼ਿਲ੍ਹਿਆਂ ਦੇ ਲਗਭਗ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਇੱਕ ਵਿਸ਼ਾਲ ਯੋਜਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਲੰਘੇ ਕੱਲ ਹੀ ਕਿਹਾ ਸੀ ਕਿ ਚੱਕਰਵਾਤ ਦੇ ਸ਼ੁੱਕਰਵਾਰ ਤੜਕੇ ਭਿਤਰਕਨਿਕਾ ਨੈਸ਼ਨਲ ਪਾਰਕ ਅਤੇ ਧਾਮਰਾ ਬੰਦਰਗਾਹ ਦੇ ਵਿਚਕਾਰ ਟਕਰਾਉਣ ਦੀ ਸੰਭਾਵਨਾ ਹੈ। ਆਈ.ਐੱਮ.ਡੀ. ਨੇ ਕਿਹਾ ਕਿ ਚੱਕਰਵਾਤ ਦੀ ਸ਼ੁਰੂਆਤ ਦੀ ਪ੍ਰਕਿਰਿਆ 24 ਅਕਤੂਬਰ ਦੀ ਰਾਤ ਤੋਂ ਸ਼ੁਰੂ ਹੋਵੇਗੀ ਅਤੇ 25 ਅਕਤੂਬਰ ਦੀ ਸਵੇਰ ਤੱਕ ਜਾਰੀ ਰਹੇਗੀ।

Read News Paper

Related articles

spot_img

Recent articles

spot_img