ਜਲੰਧਰ/ਪੰਜਾਬ ਪੋਸਟ
ਜਲੰਧਰ ਤੋਂ ਐੱਮ. ਪੀ. ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਤਾਜ਼ਾ ਬਿਆਨ ਰਾਹੀਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਨੇ। ਚੰਨੀ ਨੇ ਇਹ ਕਿਹਾ ਹੈ ਕਿ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਗੈਂਗਸਟਰਾਂ ਨੂੰ ਪੈਰੋਲ ਦੇ ਕੇ ਜਲੰਧਰ ਵੈਸਟ ਹਲਕੇ ਦੀ ਚੋਣ ਨੂੰ ‘ਹਾਈਜੈਕ’ ਕਰਵਾਉਣਾ ਚਾਹੁੰਦੀ ਹੈ। ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਕਿਸੇ ਵੀ ਉਮੀਦਵਾਰ ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਇਸ ਦੀ ਜ਼ਿੰਮੇਵਾਰ ਹੋਵੇਗੀ। ਇਸ ਤੋਂ ਇਲਾਵਾ ਸ਼ੀਤਲ ਅੰਗੂਰਾਲ ਵੱਲੋਂ ਸਬੂਤ ਹੋਣ ਸਬੰਧੀ ਕੀਤੇ ਦਾਅਵੇ ‘ਤੇ ਚੰਨੀ ਨੇ ਕਿਹਾ ਹੈ ਕਿ ਸ਼ੀਤਲ ਅੰਗੂਰਾਲ ਚਾਹੁਣ ਤਾਂ ਸਬੂਤਾਂ ਵਾਲੀ ਪੈਨ ਡਰਾਈਵ ਉਨਾਂ ਨੂੰ ਦੇ ਦੇਣ ਤਾਂ ਉਹ ਖ਼ੁਦ ਮੀਡੀਆ ਦੇ ਸਾਹਮਣੇ ਸਾਰੇ ਸਬੂਤ ਜਨਤਕ ਕਰਨਗੇ।
ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਮਾਹੌਲ ਵਿੱਚ ਇੱਕ ਵੱਡਾ ਬਿਆਨ

Published: