17.6 C
New York

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਧੂਏਂ ਦੀ ਸਮੱਸਿਆ ਲਈ ਦੁਹਾਂ ਪੰਜਾਬਾਂ ਦੇ ਸਾਂਝੇ ਯਤਨਾਂ ਦਾ ਸੱਦਾ ਦਿੱਤਾ

Published:

Rate this post

ਲਾਹੌਰ/ਪੰਜਾਬ ਪੋਸਟ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪ੍ਰਦੂਸ਼ਣ ਦੇ ਮਸਲੇ ਅਤੇ ਦੁਹਾਂ ਪੰਜਾਬਾਂ ਦੇ ਸਾਂਝੇ ਦੁਸ਼ਮਣ ‘ਸਮੋਗ’ ਭਾਵ ਧੂੰਏਂ ਭਰੀ ਧੁੰਦ ਖਿਲਾਫ਼ ਭਾਰਤ ਦੇ ਪੰਜਾਬ ਸੂਬੇ ਨਾਲ ਮਿਲ ਕੇ ਯਤਨ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਹ ਵੀ  ਕਿਹਾ ਹੈ ਕਿ ਇਹ ਸਿਆਸੀ ਨਹੀਂ ਬਲਕਿ ਮਨੁੱਖਤਾਵਾਦੀ ਮੁੱਦਾ ਹੈ। ਲਹਿੰਦੇ ਪੰਜਾਬ ਦੀ ਸੂਬਾਈ ਸਰਕਾਰ ਨੇ ਵਧਦੀ ਧੂੰਏਂ ਭਰੀ ਧੁੰਦ ਦੇ ਅਸਰ ਨੂੰ ਘੱਟ ਕਰਨ ਲਈ ਪਹਿਲੀ ਵਾਰ ਲਾਹੌਰ ਦੇ ਵੱਖ-ਵੱਖ ਹਿੱਸਿਆਂ ’ਚ ‘ਗ੍ਰੀਨ ਲਾਕਡਾਊਨ’ ਵੀ ਲਾਗੂ ਕੀਤਾ ਹੈ। ਲਾਹੌਰ ’ਚ ਹਵਾ ਦੀ ਗੁਣਵੱਤਾ ’ਚ ਅਸਧਾਰਨ ਗਿਰਾਵਟ ਤੋਂ ਬਾਅਦ ਉਨ੍ਹਾਂ ਦੀ ਸੂਬਾਈ ਸਰਕਾਰ ਵਲੋਂ ਸਮੋਗ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ, ‘ਜਦੋਂ ਤਕ ਦੋਵੇਂ ਪੰਜਾਬ ਇਕੱਠੇ ਨਹੀਂ ਹੁੰਦੇ, ਉਦੋਂ ਤਕ ਅਸੀਂ ਸਮੋਗ ਦੇ ਮੁੱਦੇ ਨਾਲ ਨਜਿੱਠ ਨਹੀਂ ਸਕਾਂਗੇ।’

Read News Paper

Related articles

spot_img

Recent articles

spot_img