ਕਿੰਨੌਰ/ਪੰਜਾਬ ਪੋਸਟ
ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨਾਲ ਡਰੋਨ ਦੇਖੇ ਗਏ ਹਨ। ਇਸ ਸਬੰਧੀ ਸੂਬੇ ਦੇ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਿਗਰਾਨੀ ਅਤੇ ਜਾਸੂਸੀ ਦੇ ਉਦੇਸ਼ਾਂ ਲਈ ਕੀਤੀ ਜਾ ਰਹੀ ਹੈ। ਨੇਗੀ ਨੇ ਕਿਹਾ ਕਿ ਜ਼ਿਲ੍ਹੇ ਦੇ ਪੂ-ਬਲਾਕ ਦੇ ਸ਼ਿਪਕੀ ਲਾ ਅਤੇ ਰਿਸ਼ੀ ਡੋਗਰੀ ਪਿੰਡਾਂ ਵਿੱਚ ਡਰੋਨ ਦੀ ਸਰਗਰਮੀ ਦੇਖੀ ਗਈ ਹੈ। ਕਿਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇਗੀ ਨੇ ਕਿਹਾ ਕਿ ਪਿਛਲੇ ਹਫ਼ਤੇ ਸਰਹੱਦੀ ਖੇਤਰ ਦੇ ਨੇੜੇ ਅਕਸਰ ਉੱਡਦੇ ਕਈ ਡਰੋਨ ਦੇਖੇ ਗਏ ਹਨ ਅਤੇ ਕਈ ਲੋਕਾਂ ਨੇ ਉਨਾਂ ਨੂੰ ਅਜਿਹੇ ਦ੍ਰਿਸ਼ਾਂ ਬਾਰੇ ਸੂਚਿਤ ਕੀਤਾ ਹੈ ਜਿਨਾਂ ਸਬੰਧੀ ਚੌਕਸੀ ਵਰਤੀ ਜਾ ਰਹੀ ਹੈ।
ਭਾਰਤ ਚੀਨ ਸਰਹੱਦ ਨੇੜੇ ਉਡਦੇ ਵੇਖੇ ਗਏ ਡਰੋਨ; ਵਧਾਈ ਗਈ ਚੌਕਸੀ
Published: