ਚੰਡੀਗੜ੍ਹ/ਪੰਜਾਬ ਪੋਸਟ
ਅੱਜ ਸੀ ਐਮ ਭਗਵੰਤ ਮਾਨ ਮੰਗਲਵਾਰ ਨੂੰ ਨਾਂਦੇੜ ਜਾਣਗੇ। ਜਿੱਥੇ ਉਹ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣਗੇ। ਉਹ ਦੁਪਹਿਰ 2 ਵਜੇ ਉੱਥੇ ਪਹੁੰਚਣਗੇ। ਇਸ ਤੋਂ ਬਾਅਦ ਉਹ ਤਿੰਨ ਘੰਟੇ ਉੱਥੇ ਰੁਕਣਗੇ। ਜਦੋਂਕਿ ਉਹ ਸ਼ਾਮ ਪੰਜ ਵਜੇ ਮੁੰਬਈ ਲਈ ਰਵਾਨਾ ਹੋਣਗੇ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਦੌਰੇ ‘ਤੇ ਹਨ। ਇਸ ਤੋਂ ਪਹਿਲਾਂ ਉਹ ਹਰਿਆਣਾ ਚੋਣਾਂ ਸਬੰਧੀ ਚੋਣ ਮੀਟਿੰਗਾਂ ਕਰ ਰਹੇ ਸਨ, ਫਿਰ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਅਤੇ ਫਿਰ ਰੱਖੜ ਪੁੰਨਿਆ ਦੇ ਪ੍ਰੋਗਰਾਮ ਦਾ ਹਿੱਸਾ ਬਣੇ ਸਨ।