22.2 C
New York

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਬਾਰੇ ਲਾਇਆ ਵੱਡਾ ਇਲਜ਼ਾਮ

Published:

Rate this post

ਦਿੱਲੀ/ਪੰਜਾਬ ਪੋਸਟ
ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਔਰਤਾਂ ਦੀ ਸੁਰੱਖਿਆ ਅਤੇ ਮਜ਼ਬੂਤੀਕਰਨ ਪ੍ਰਤੀ ਮੋਦੀ ਸਰਕਾਰ ਦੀ ਵਚਨਬੱਧਤਾ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ ’ਚ ਇੱਕ ਆਰ.ਟੀ.ਆਈ. ਖੁਲਾਸੇ ਨੇ ਲਿੰਗ ਅਸੰਤੁਲਨ ਨੂੰ ਦੂਰ ਕਰਨ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਲਈ 2015 ’ਚ ਸ਼ੁਰੂ ਕੀਤੀ ਗਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਤੋਂ 455 ਕਰੋੜ ਰੁਪਏ ਗਾਇਬ ਹੋਣ ਦਾ ਪਰਦਾਫਾਸ਼ ਕੀਤਾ ਹੈ। ਖੜਗੇ ਨੇ ਇਸ ਸਬੰਧੀ ਸਵਾਲ ਖੜਾ ਕਰਨ ਦੇ ਨਾਲ ਨਾਲ ਔਰਤਾਂ ’ਤੇ ਹਮਲਿਆਂ ਦੀ ਕਾਫ਼ੀ ਆਲੋਚਨਾ ਕੀਤੀ ਅਤੇ ਨਾਲ ਹੀ ਔਰਤਾਂ ਵਿਰੁਧ ਤਸ਼ੱਦਦ ਅਤੇ ਹਿੰਸਾ ਦੀਆਂ ਕਈ ਘਟਨਾਵਾਂ ਨੂੰ ਉਜਾਗਰ ਕਰਦਿਆਂ ਇਸ ਬਾਰੇ ਜਵਾਬ ਮੰਗਿਆ ਹੈ।

Read News Paper

Related articles

spot_img

Recent articles

spot_img