ਮੈਲਬਰਨ/ਪੰਜਾਬ ਪੋਸਟ
ਭਾਰਤੀ ਕ੍ਰਿਕਟ ਟੀਮ ਦੇ ਆਸਟਰੇਲੀਆ ਦੌਰੇ ਉੱਤੇ ਅੱਜ ਟੈਸਟ ਮੈਚਾਂ ਦਾ ਇੱਕ ਬੇਹੱਦ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ਦੇ ਬਿਲਕੁਲ ਅਖੀਰਲੇ ਗੇੜ ਵਿੱਚ ਆਸਟਰੇਲੀਆ ਨੇ ਭਾਰਤ ਉੱਤੇ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਆਸਾਨੀ ਨਾਲ ਗੋਢੇ ਟੇਕ ਦਿੱਤੇ ਅਤੇ ਚੌਥੇ ਟੈਸਟ ਵਿਚ ਆਸਟਰੇਲੀਆ ਹੱਥੋਂ 184 ਦੌੜਾਂ ਦੀ ਸ਼ਰਮਨਾਕ ਹਾਰ ਦੇ ਨਾਲ ਹੀ ਖ਼ਰਾਬ ਫਾਰਮ ਨਾਲ ਜੂਝ ਰਹੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ। ਜਿੱਤ ਲਈ 340 ਦੌੜਾਂ ਦੇ ਔਖੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਨੌਂ ਦੌੜਾਂ ਬਣਾ ਕੇ ਅਤੇ ਵਿਰਾਟ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੂੰ ਬਹੁਤ ਜ਼ਿਆਦਾ ਰਖਿਆਤਮਕ ਸ਼ੈਲੀ ਅਪਣਾਉਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਅਤੇ ਕੋਹਲੀ ਨੇ ਫਿਰ ਆਫ਼ ਸਟੰਪ ਤੋਂ ਬਾਹਰ ਜਾ ਰਹੀ ਗੇਂਦ ’ਤੇ ਅਪਣਾ ਵਿਕਟ ਗੁਆ ਦਿਤਾ। ਭਾਰਤ ਨੇ ਆਖ਼ਰੀ ਸੱਤ ਵਿਕਟਾਂ 20.4 ਓਵਰ ’ਚ ਮਹਿਜ਼ 34 ਦੌੜਾਂ ਬਣਾਉਣ ਵਿਚ ਹੀ ਗੁਆ ਦਿੱਤੀਆਂ ਅਤੇ ਭਾਰਤੀ ਟੀਮ ਆਪਣੀ ਦੂਜੀ ਪਾਰੀ ’ਚ 155 ਦੌੜਾਂ ’ਤੇ ਹੀ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਲੜੀ ’ਚ 2-1 ਦੀ ਬੜ੍ਹਤ ਬਣਾ ਲਈ ਹੈ ਆਏ ਲੜੀ ਦਾ ਪੰਜਵਾਂ ਅਤੇ ਅਖੀਰਲਾ ਟੈਸਟ ਮੈਚ ਤਿੰਨ ਜਨਵਰੀ ਤੋਂ ਸਿਡਨੀ ਵਿੱਚ ਖੇਡਿਆ ਜਾਵੇਗਾ।
ਇੱਕ ਬੇਹੱਦ ਰੋਮਾਂਚਕ ਟੈਸਟ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ
Published:






