10.9 C
New York

ਆਲਮੀ ਫੁੱਟਬਾਲ ਵਿੱਚ ਕਿ੍ਰਸਟੀਆਨੋ ਰੋਨਾਲਡੋ ਨੇ ਇੱਕੋ ਹਫਤੇ ਵਿੱਚ ਬਣਾ ਦਿੱਤੇ ਤਿੰਨ ਰਿਕਾਰਡ

Published:

Rate this post

ਲਿਸਬਨ, ਪੁਰਤਗਾਲ/ਪੰਜਾਬ ਪੋਸਟ

ਸਟਾਰ ਫੁੱਟਬਾਲ ਖਿਡਾਰੀ ਕਿ੍ਰਸਟੀਆਨੋ ਰੋਨਾਲਡੋ ਨੇ ਫਿਰਸਾਬਤ ਕਰ ਦਿੱਤਾ ਹੈ ਕਿ ਉਹ 39 ਸਾਲ ਦਾ ਹੋਣ ਦੇ ਬਾਵਜੂਦ ਪੁਰਤਗਾਲ ਦੇ ਨਾਲ ਨਾਲ ਵਿਸ਼ਵ ਫੁੱਟਬਾਲ ਲਈ ਏਨਾ ਮਹੱਤਵਪੂਰਨ ਕਿਉਂ ਹੈ। ਯੂਏਫਾਨੇਸ਼ਨਜ਼ ਲੀਗ ਦੇ ਤਾਜ਼ਾ ਮੈਚ ਵਿੱਚ ਇਹ ਸਟਾਰਸ ਟਰਾਈ ਕਰ ਖਿਡਾਰੀ ਹਾਫਟਾਈਮ ਤੋਂ ਬਾਅਦ ਬਦਲ ਵਜੋਂ ਮੈਦਾਨ ’ਤੇ ਆਇਆ ਅਤੇ 88ਵੇਂ ਮਿੰਟ ’ਚ ਫੈਸਲਾ ਕੁੰਨ ਗੋਲ ਕੀਤਾ। ਇਸ ਨਾਲ ਪੁਰਤਗਾਲ ਨੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ’ਚ ਸਕਾਟਲੈਂਡ ਨੂੰ 2-1 ਨਾਲ ਹਰਾਇਆ। ਅੰਤਰਰਾਸ਼ਟਰੀ ਫੁੱਟਬਾਲ ਵਿੱਚ ਰੋਨਾਲਡੋ ਦਾ ਇਹ ਕੁੱਲ 132ਵਾਂ ਗੋਲ ਸੀ, ਜੋ ਇੱਕ ਵਿਸ਼ਵ ਰਿਕਾਰਡ ਹੈ। ਰੋਨਾਲਡੋ ਯੂਰਪੀਅਨ ਚੈਂਪੀਅਨਸ਼ਿਪ ਦੇ ਪੰਜ ਮੈਚਾਂ ਵਿੱਚ ਇੱਕ ਵੀ ਗੋਲ ਨਹੀਂ ਕਰ ਸਕਿਆ ਪਰ ਪੁਰਤਗਾਲ ਦੇ ਕੋਚ ਰੌਬਰਟ ਮਾਰਟੀਨੇਜ਼ ਨੇ ਇਸ ਮਹਾਨ ਖਿਡਾਰੀ ’ਤੇ ਭਰੋਸਾ ਰੱਖਿਆ ਅਤੇ ਉਨਾਂ ਦਾ ਇਹ ਫੈਸਲਾ ਸਹੀ ਸਾਬਤ ਹੋ ਰਿਹਾ ਹੈ। ਇਸ ਤੋਂ ਪਹਿਲਾਂ, ਰੋਨਾਲਡੋ ਨੇ ਕ੍ਰੋਏਸ਼ੀਆ ’ਤੇ 2-1 ਦੀ ਜਿੱਤ ’ਚ ਵੀ ਅਹਿਮ ਭੂਮਿਕਾ ਨਿਭਾਈ। ਇਸ ਮੈਚ ਵਿੱਚ, ਉਸ ਨੇ ਕਲੱਬ ਅਤੇ ਦੇਸ਼ ਲਈ ਕੁੱਲ ਮਿਲਾ ਕੇ ਆਪਣੇ ਕਰੀਅਰ ਦਾ 900ਵਾਂ ਗੋਲ ਕੀਤਾ ਸੀ। ਕਿ੍ਰਸਟੀਆਨੋ ਰੋਨਾਲਡੋ ਬਾਰੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਰਫ ਫੁੱਟਬਾਲ ਦੇ ਮੈਦਾਨ’ਤੇ ਹੀ ਨਹੀਂ ਸਗੋਂ ਡਿਜਿਟਲ ਦੁਨੀਆਂ ’ਚ ਵੀ ਉਹ ਰਿਕਾਰਡ ਤੋੜਦੇ ਜਾ ਰਹੇ ਹਨ।ਪੁਰਤਗਾਲ ਦਾ ਇਹ ਖਿਡਾਰੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ 1 ਬਿਲੀਅਨ ਫੋਲੋਅਰਜ਼ ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਇਹ ਮੀਲਦਾ ਪੱਥਰ ਦੁਨੀਆ ਭਰ ’ਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣਵਾਲੇ ਅਥਲੀਟ ਦੇ ਰੂਪ ’ਚ ਮਸ਼ਹੂਰ ਰੋਨਾਲਡੋ ਦੀ ਗਲੋਬਲ ਆਈਕਨ ਦੇ ਰੂਪ ’ਚ ਸਥਿਤੀ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ।

Read News Paper

Related articles

spot_img

Recent articles

spot_img