ਮੈਕਸੀਕੋ/ਪੰਜਾਬ ਪੋਸਟ
ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਮੈਕਸੀਕੋ ਦੇਸ਼ ਵਿੱਚ ਹੋ ਰਹੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਫਾਈਨਲ ਵਿੱਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ ਕੱਪ ਫਾਈਨਲ ਮੈਡਲ ਜਿੱਤਿਆ ਹੈ। ਫਾਈਨਲ ਵਿੱਚ ਉਹ ਚੀਨ ਦੀ ਲੀ ਜਿਯਾਮਨ ਤੋਂ 0-6 ਦੇ ਫਰਕ ਨਾਲ ਹਾਰ ਗਈ। ਸਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਦੀਪਿਕਾ ਕੁਮਾਰੀ ਨੇ ਕੁਆਰਟਰਫਾਈਨਲ ਅਤੇ ਸੈਮੀਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਕਾਂਸੀ ਦਾ ਤਮਗਾ ਜੇਤੂ ਐਲੇਜੈਂਡਰਾ ਵੈਲੇਂਸੀਆ ਨੂੰ ਉਸ ਦੇ ਘਰੇਲੂ ਮੈਦਾਨ ’ਤੇ 6-4 ਨਾਲ ਹਰਾਇਆ ਸੀ। ਉਸ ਪ੍ਰਦਰਸ਼ਨ ਤੋਂ ਬਾਅਦ ਫਾਈਨਲ ਵਿੱਚ ਜਿੱਤ ਦੀ ਵੱਡੀ ਆਸ ਬਣੀ ਸੀ ਪਰ ਅਖੀਰ ਨੂੰ ਦੀਪਿਕਾ ਕੁਮਾਰੀ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ।
ਤੀਰਅੰਦਾਜ਼ੀ ਵਿੱਚ ਭਾਰਤ ਦੀ ਦੀਪਿਕਾ ਕੁਮਾਰੀ ਨੇ ਵਿਸ਼ਵ ਕੱਪ ਫ਼ਾਈਨਲ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ
Published: