ਦੇਹਰਾਦੂਨ/ਪੰਜਾਬ ਪੋਸਟ
ਬਰਫਬਾਰੀ ਅਤੇ ਮੀਂਹ ਕਾਰਨ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਜਿੱਥੇ ਸੜਕਾਂ ਬੰਦ ਹੋ ਗਈਆਂ ਓਥੇ ਹੀ ਬਰਫਬਾਰੀ ਅਤੇ ਮੀਂਹ ਕਾਰਨ ਉਤਰਾਖੰਡ ’ਚ ਬਰਫੀਲੇ ਤੂਫਾਨ ’ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਥਾਂ ਬਰਫ਼ ਹੇਠਾਂ ਆਉਣ ਕਰਕੇ 55 ਮਜ਼ਦੂਰ ਫਸ ਗਏ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਨਾ ਨੇੜੇ ਬਰਫ ਖਿਸਕਣ ਕਾਰਨ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੇ 57 ਮਜ਼ਦੂਰ ਬਰਫ ਹੇਠ ਦੱਬ ਗਏ ਅਤੇ ਰਾਹਤ ਕਾਰਜਾਂ ਮਗਰੋਂ ਇਨ੍ਹਾਂ ’ਚੋਂ 33 ਨੂੰ ਜਣਿਆ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਬਾਕੀਆਂ ਸਬੰਧੀ ਵੀ ਬਚਾਅ ਕਾਰਜ ਜਾਰੀ ਹਨ। ਬਦਰੀਨਾਥ ਤੋਂ ਲਗਭਗ 3 ਕਿਲੋਮੀਟਰ ਦੂਰ, ਮਾਨਾ ਭਾਰਤ-ਤਿੱਬਤ ਸਰਹੱਦ ’ਤੇ 3200 ਮੀਟਰ ਦੀ ਉਚਾਈ ’ਤੇ ਸਥਿਤ ਆਖਰੀ ਪਿੰਡ ਹੈ। ਲਗਾਤਾਰ ਮੀਂਹ ਅਤੇ ਬਰਫਬਾਰੀ ਦਰਮਿਆਨ ਰਾਹਤ ਕਾਰਜਾਂ ਲਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.) ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਇਸ ਦਰਮਿਆਨ, ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਹੋਰ ਬਰਫ ਦੇ ਤੋਦੇ ਡਿੱਗਣ ਦਾ ਖਤਰਾ ਵੀ ਦੱਸਿਆ ਜਾ ਰਿਹਾ ਹੈ।
ਉੱਤਰਾਖੰਡ ’ਚ ਬਰਫੀਲੇ ਤੂਫਾਨ ਕਰਕੇ 55 ਮਜ਼ਦੂਰ ਬਰਫ਼ ਦੇ ਤੋਦਿਆਂ ਹੇਠ ਆਏ, ਰਾਹਤ ਅਤੇ ਬਚਾਅ ਕਾਰਜ ਜਾਰੀ

Published: