15.8 C
New York

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ‘ਭਾਰਤ ਨੇ ਕੀਤੀ ਨਪੀ-ਤੁਲੀ, ਸੰਤੁਲਿਤ ਅਤੇ ਜ਼ਿੰਮੇਵਾਰਾਨਾ ਕਾਰਵਾਈ’

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਰਤ ਵੱਲੋਂ ਪਾਕਿਸਤਾਨ ‘ਚ ਕੀਤੀ ਕਾਰਵਾਈ ਉਪਰੰਤ ਕਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ’ਚ ਦਹਿਸ਼ਤੀ ਢਾਂਚੇ ਨੂੰ ਤਬਾਹ ਕਰਨ ਅਤੇ ਭਵਿੱਖ ’ਚ ਅਜਿਹੇ ਕਿਸੇ ਹਮਲੇ ਨੂੰ ਰੋਕਣ ਲਈ ‘ਨਪੀ-ਤੁਲੀ, ਟਕਰਾਅ ਨੂੰ ਨਾ ਵਧਾਉਣ ਵਾਲੀ, ਸੰਤੁਲਿਤ ਅਤੇ ਜ਼ਿੰਮੇਵਾਰਾਨਾ’ ਕਾਰਵਾਈ ਕੀਤੀ ਹੈ। ਮਿਸਰੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਦਹਿਸ਼ਤੀਆਂ ਅਤੇ ਉਸ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣਾ ਜ਼ਰੂਰੀ ਮੰਨਿਆ ਜਾ ਰਿਹਾ ਸੀ ਕਿਉਂਕਿ ਹਮਲੇ ਦੇ 15 ਦਿਨਾਂ ਬਾਅਦ ਵੀ ਪਾਕਿਸਤਾਨ ਨੇ ਆਪਣੀ ਜ਼ਮੀਨ ਅਤੇ ਕੰਟਰੋਲ ਵਾਲੇ ਖੇਤਰ ’ਚ ਦਹਿਸ਼ਤੀ ਢਾਂਚੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ। ਮਿਸਰੀ ਨੇ ਕਿਹਾ, ‘‘ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ’ਤੇ ਨਜ਼ਰ ਰੱਖ ਰਹੀਆਂ ਸਾਡੀ ਖ਼ੁਫ਼ੀਆ ਏਜੰਸੀਆਂ ਨੇ ਸੰਕੇਤ ਦਿੱਤਾ ਕਿ ਭਾਰਤ ਖ਼ਿਲਾਫ਼ ਹੋਰ ਹਮਲਿਆਂ ਦਾ ਖ਼ਦਸ਼ਾ ਹੈ ਅਤੇ ਉਸ ਨੂੰ ਰੋਕਣ ਲਈ ਕਾਰਵਾਈ ਜ਼ਰੂਰੀ ਸੀ।’’ ਉਨ੍ਹਾਂ ਦੇ ਨਾਲ ਫੌਜਾਂ ਦੀ ਤਰਫੋਂ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਮਿਸਰੀ ਨੇ ਕਿਹਾ ਕਿ ਪਹਿਲਗਾਮ ਹਮਲਾ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਸੀ ਅਤੇ ਇਸ ਕਰਕੇ ‘ਆਪ੍ਰੇਸ਼ਨ ਸਿੰਧੂਰ’ ਤਹਿਤ ਇਹ ਹਮਲਾ ਸਿਰਫ਼ ਬੇਦੋਸ਼ੇ ਨਾਗਰਿਕਾਂ ’ਤੇ ਨਹੀਂ ਸੀ ਸਗੋਂ ਜੰਮੂ ਕਸ਼ਮੀਰ ਦੀ ਸ਼ਾਂਤੀ ਅਤੇ ਵਿਕਾਸ ਅਮਲ ’ਤੇ ਸਿੱਧਾ ਹਮਲਾ ਸੀ।

Read News Paper

Related articles

spot_img

Recent articles

spot_img