ਅੰਮਿ੍ਰਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅਤੇ ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਆਪਣੇ ਮਖ਼ਸੂਸ ਅੰਦਾਜ਼ ਵਿੱਚ ਬੜੇ ਸਲੀਕੇ ਨਾਲ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ ਅਤੇ ਨਾਲ ਦੀ ਨਾਲ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਇਸ ਕਵਾਇਦ ਦਾ ਦਾਇਰਾ ਵੀ ਲਗਾਤਾਰ ਵੱਡਾ ਕਰ ਰਹੇ ਹਨ। ਇਸ ਲੜੀ ਤਹਿਤ ਉਨਾਂ ਅੱਜ ਦਾ ਸਮੁੱਚਾ ਦਿਨ ਅੰਮਿ੍ਰਤਸਰ ਦੇ ਬੇਹੱਦ ਮਹੱਤਵਪੂਰਨ ਮੰਨੇ ਜਾਂਦੇ ਅਟਾਰੀ ਦੇ ਖੇਤਰ ਵਿੱਚ ਬਿਤਾਇਆ ਅਤੇ ਇਸ ਖੇਤਰ ਦੇ ਤਕਰੀਬਨ ਹਰੇਕ ਕੋਨੇ ਵਿੱਚ ਲੋਕਾਂ ਦੇ ਨਾਲ ਸੰਪਰਕ ਕਾਇਮ ਕੀਤਾ। ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਇੱਕ ਵਿਕਾਸਮੁਖੀ ਏਜੰਡਾ ਅਤੇ ਅੰਮਿ੍ਰਤਸਰ ਸ਼ਹਿਰ ਦੇ ਸਰਬਪੱਖੀ ਵਿਕਾਸ ਦੀ ਜੋ ਗੱਲ ਆਰੰਭੀ ਹੈ, ਉਸੇ ਨੂੰ ਉਨ੍ਹਾਂ ਹੁਣ ਅਟਾਰੀ ਖੇਤਰ ਦੇ ਵਸਨੀਕਾਂ ਤੱਕ ਵੀ ਪਹੁੰਚਾਇਆ ਅਤੇ ਉਨਾਂ ਨੂੰ ਵੀ ਇਸ ਮੁਹਿੰਮ ਵਿੱਚ ਆਪਣੇ ਨਾਲ ਜੋੜਿਆ ਹੈ। ਅਟਾਰੀ ਲਾਗਲੇ ਪਿੰਡ ਖੁਰਮਨੀਆ ਅਤੇ ਬੋਹੜੂ ਵਿਖੇ ਉਨਾਂ ਅੱਜ ਉੱਥੋਂ ਦੇ ਲੋਕਾਂ ਨਾਲ ਸੰਪਰਕ ਕਾਇਮ ਕਰਦੇ ਹੋਏ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਦੇ ਸਥਾਨਕ ਮਸਲਿਆਂ ਅਤੇ ਵਿਕਾਸ ਦੀ ਲੋੜ ਨੂੰ ਮੱਦੇਨਜ਼ਰ ਰੱਖਦੇ ਹੋਏ ਉਸਾਰੂ ਗੱਲਬਾਤ ਕੀਤੀ। ਠੀਕ ਇਸੇ ਤਰ੍ਹਾਂ ਅਟਾਰੀ ਨੇੜਲੇ ਪਿੰਡ ਗੁਰੂਵਾਲੀ ਵਿਖੇ ਇੱਕ ਵੱਡੇ ਜਨਤਕ ਇਕੱਠ ਨੂੰ ਵੀ ਉਨ੍ਹਾਂ ਸੰਬੋਧਨ ਕੀਤਾ ਅਤੇ ਲੋਕਾਂ ਦੀ ਭਰਵੀਂ ਹਾਜ਼ਰੀ ਨੇ ਸ. ਸੰਧੂ ਦੀ ਇਸ ਚੋਣ ਪ੍ਰਚਾਰ ਮੁਹਿੰਮ ਦਾ ਦਾਇਰਾ ਵਾਕਈ ਹੋਰ ਵੱਡਾ ਕਰ ਦਿੱਤਾ ਹੈ। ਇਸ ਦਰਮਿਆਨ ਖਾਸ ਨੋਟ ਕਰਨ ਵਾਲੀ ਗੱਲ ਇਹ ਵੀ ਸੀ ਕਿ ਕਹਿਰ ਦੀ ਗਰਮੀ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿੱਚ ਉਤਸ਼ਾਹ ਦੇ ਨਾਲ ਉਨ੍ਹਾਂ ਦੀ ਗੱਲ ਸੁਣਨ ਲਈ ਪਹੁੰਚੇ ਅਤੇ ਉਨਾਂ ਦੇ ਵਿਚਾਰਾਂ ਦੇ ਨਾਲ ਹਾਮੀ ਭਰਦੇ ਹੋਏ ਵੀ ਨਜ਼ਰ ਆਏ।
ਅਟਾਰੀ ਖੇਤਰ ਤੱਕ ਪਹੁੰਚਿਆ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਵਿਕਾਸਮੁਖੀ ਚੋਣ ਪ੍ਰਚਾਰ

Published: