25.9 C
New York

ਫੁੱਟਬਾਲ ਦੇ ਸਟਾਰ ਖਿਡਾਰੀ ਡਿਓਗੋ ਜੌਟਾ ਦੀ ਸਪੇਨ ਵਿਖੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ

Published:

Rate this post

ਜ਼ਾਮੋਰਾ/ਪੰਜਾਬ ਪੋਸਟ

ਖੇਡਾਂ ਦੀ ਦੁਨੀਆਂ ਅਤੇ ਖਾਸਕਰ ਫੁੱਟਬਾਲ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਆਈ ਹੈ ਕਿ ਲਿਵਰਪੂਲ ਫੁੱਟਬਾਲ ਕਲੱਬ ਦੇ ਸਟਾਰ ਫਾਰਵਰਡ ਖਿਡਾਰੀ ਪੁਰਤਗਾਲ ਦੇ ਡਿਓਗੋ ਜੌਟਾ ਦੀ ਸਪੇਨ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਹਾਦਸੇ ਵਿੱਚ ਜੌਟਾ ਦਾ ਭਰਾ ਆਂਦਰੇ ਸਿਲਵਾ ਵੀ ਨਾਲ ਹੀ ਮੌਜੂਦ ਸੀ ਅਤੇ ਉਸ ਦੀ ਵੀ ਮੌਤ ਹੋ ਗਈ ਹੈ। ਜੌਟਾ ਦੀ ਉਮਰ 28 ਸਾਲ ਅਤੇ ਸਿਲਵਾ 26 ਸਾਲ ਦਾ ਸੀ ਅਤੇ ਉਹ ਵੀ ਜੌਟਾ ਵਾਂਗ ਇੱਕ ਫੁੱਟਬਾਲਰ ਸੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਪੇਨ ਦੇ ਜ਼ਮੋਰਾ ਸੂਬੇ ਵਿੱਚ ਏ-52 ਰੋਡ ‘ਤੇ ਵਾਪਰੀ। ਆਪਣੀ ਮੌਤ ਤੋਂ ਸਿਰਫ਼ ਇੱਕ ਮਹੀਨਾ ਪਹਿਲਾਂ, ਜੌਟਾ ਨੇ ਆਪਣੇ ਲੰਮੇ ਸਮੇਂ ਦੀ ਸਾਥਣ ਰੁਟੇ ਕਾਰਡੋਸੋ ਨਾਲ ਵਿਆਹ ਕੀਤਾ, ਜਿਸ ਨਾਲ ਉਸ ਦੇ ਤਿੰਨ ਬੱਚੇ ਹਨ। ਜੌਟਾ ਨੇ ਹਾਲ ਹੀ ਵਿੱਚ 22 ਜੂਨ ਨੂੰ ਹੋਏ ਆਪਣੇ ਵਿਆਹ ਸਮਾਰੋਹ ਦੇ ਬਾਹਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ। ਜੌਟਾ ਨੇ ਪਿਛਲੇ ਸੀਜ਼ਨ ਵਿੱਚ ਲਿਵਰਪੂਲ ਨੂੰ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਜੌਟਾ ਨੇ ਜੂਨ ਵਿੱਚ ਪੁਰਤਗਾਲ ਦੇ ਨੇਸ਼ਨਜ਼ ਲੀਗ ਫਾਈਨਲ ਜਿੱਤਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਸੀ।

Read News Paper

Related articles

spot_img

Recent articles

spot_img