ਵਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਚੀਨ ਸਮੇਤ ਬ੍ਰਿਕਸ ਸਮੂਹ ਵਿੱਚ ਆਉਂਦੇ ਦੇਸ਼ਾਂ ਨੂੰ ਮੁੜ ਧਮਕੀ ਦਿਤੀ ਹੈ। ਟਰੰਪ ਨੇ ਧਮਕੀ ਭਰੇ ਲਹਿਜ਼ੇ ’ਚ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਮਰੀਕੀ ਡਾਲਰ ਨੂੰ ਨਹੀਂ ਬਦਲ ਸਕਦੇ। ਅਜਿਹਾ ਕਰਨ ਦੀ ਜੇਕਰ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕਾ ਇਨ੍ਹਾਂ ਦੇਸ਼ਾਂ ’ਤੇ 100 ਫ਼ੀ ਸਦੀ ਟੈਰਿਫ਼ ਲਗਾਏਗਾ। ਟਰੰਪ ਨੇ ਕਿਹਾ ਕਿ ਜੇਕਰ ਬ੍ਰਿਕਸ ਅਮਰੀਕੀ ਡਾਲਰ ਨੂੰ ਚੁਨੌਤੀ ਦੇਣ ਲਈ ਅਪਣੀ ਨਵੀਂ ਕਰੰਸੀ ਸ਼ੁਰੂ ਕਰਦੀ ਹੈ ਤਾਂ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਸੁੱਟ ਦਿਤਾ ਜਾਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਦਰਸ਼ਕ ਨਹੀਂ ਬਣੇਗਾ ਅਤੇ ਇਸ ਖ਼ਤਰੇ ਦਾ ਜਵਾਬ ਦੇਵੇਗਾ।
ਡੋਨਾਲਡ ਟਰੰਪ ਵੱਲੋਂ “ਬ੍ਰਿਕਸ” ਦੇਸ਼ਾਂ ਨੂੰ ਇੱਕ ਵਾਰ ਫੇਰ ਸਿੱਧੀ ਚੇਤਾਵਨੀ

Published: