ਵੈਨਕੂਵਰ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਅਤੇ ਮੈਕਸਿਕੋ ਤੋਂ ਆਉਣ ਵਾਲੀਆਂ ਵਸਤਾਂ ‘ਤੇ 25 ਫੀਸਦੀ ਟੈਕਸ ਲਾਉਣ ਦੇ ਆਪਣੇ ਫੈਸਲੇ ਨੂੰ ਅਗਲੇ 30 ਦਿਨਾਂ ਲਈ ਰੋਕ ਦਿੱਤਾ ਹੈ। ਇਹ ਫੈਸਲਾ ਟਰੰਪ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨਾਲ ਹੋਈ ਗੱਲਬਾਤ ਤੋਂ ਬਾਅਦ ਆਇਆ।
ਟਰੰਪ ਨੇ ਟਰੂਡੋ ਨਾਲ ਇੱਕ ਦਿਨ ਵਿੱਚ ਦੋ ਵਾਰ ਗੱਲਬਾਤ ਕੀਤੀ, ਜਿਸ ਦੌਰਾਨ ਕੈਨੇਡਾ ਅਤੇ ਮੈਕਸਿਕੋ ਨੇ ਅਮਰੀਕਾ ਵਲੋਂ ਟੈਰਿਫ ਹਟਾਉਣ ਦੇ ਬਦਲੇ ਆਪਣੀਆਂ ਸਰਹੱਦਾਂ ‘ਤੇ ਸਖ਼ਤੀ ਵਧਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ, ਇਹ ਅਸਪੱਸ਼ਟ ਰਿਹਾ ਕਿ ਕੀ ਚੀਨ ਤੋਂ ਆਉਣ ਵਾਲੀਆਂ ਵਸਤਾਂ ‘ਤੇ 10 ਫੀਸਦ ਟੈਕਸ ਲਾਗੂ ਹੋਵੇਗਾ ਜਾਂ ਉਸ ‘ਤੇ ਵੀ ਕੋਈ ਫੈਸਲਾ ਲਿਆ ਜਾਵੇਗਾ। ਯਾਦ ਰਹੇ ਕਿ ਚੀਨ ਤੋਂ ਅਮਰੀਕਾ ਤੱਕ ਸਮਾਨ ਹਵਾਈ ਅਤੇ ਸਮੁੰਦਰੀ ਰਾਹੀਂ ਪਹੁੰਚਦਾ ਹੈ। ਇਸ ਯੋਜਨਾ ਦੀ ਲਾਗਤ 200 ਮਿਲੀਅਨ ਡਾਲਰ ਹੋਣ ਦੀ ਉਮੀਦ ਹੈ। ਮੈਕਸਿਕਨ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨੇ ਟਰੰਪ ਨਾਲ ਗੱਲਬਾਤ ਦੌਰਾਨ ਮੈਕਸਿਕੋ-ਅਮਰੀਕਾ ਸਰਹੱਦ ‘ਤੇ 1000 ਨਵੇਂ ਫੌਜੀ ਤਾਇਨਾਤ ਕਰਨ ਅਤੇ ਹੋਰ ਕਦਮ ਚੁੱਕਣ ਦੀ ਗੱਲ ਮੰਨੀ, ਜਿਸ ਮਗਰੋਂ ਟਰੰਪ ਨੇ 30 ਦਿਨ ਲਈ ਟੈਕਸ ‘ਤੇ ਰੋਕ ਲਾਉਣ ਦੀ ਮਨਜ਼ੂਰੀ ਦਿੱਤੀ।
ਕੈਨੇਡਾ ਦੇ ਕਾਰੋਬਾਰੀ ਅਤੇ ਮਜ਼ਦੂਰ ਯੂਨੀਅਨਾਂ ਨੇ ਟੈਕਸ ਯੁੱਧ ‘ਤੇ ਚਿੰਤਾ ਜਤਾਈ। ਯੂਨੀਫਾਰ ਯੂਨੀਅਨ ਦੀ ਕੌਮੀ ਪ੍ਰਧਾਨ ਲੈਨਾ ਪਾਇਨੇ ਨੇ ਕਿਹਾ ਕਿ 30 ਦਿਨ ਦੀ ਰੋਕ ਨਾਲ ਕੁਝ ਰਾਹਤ ਮਿਲੀ ਹੈ, ਪਰ ਕੈਨੇਡਾ ਆਪਣੀ ਨੀਤੀ ਤੋਂ ਪਿੱਛੇ ਨਹੀਂ ਹਟੇਗਾ। ਨਤੀਜਤਨ, ਕੈਨੇਡਾ ਦੇ ਸ਼ਰਾਬ ਠੇਕੇਦਾਰਾਂ ਨੇ ਅਮਰੀਕਨ ਸ਼ਰਾਬ ‘ਤੇ ਲਾਈ ਪਾਬੰਦੀ ਹਟਾ ਦਿੱਤੀ ਅਤੇ ਉਨ੍ਹਾਂ ਦੀ ਥਾਂ ਕੈਨੇਡਿਆਈ ਉਤਪਾਦਨ ਨੂੰ ਤਰਜੀਹ ਦੇਣ ਵਾਲੀਆਂ ਤਖ਼ਤੀਆਂ ਵੀ ਹਟਾ ਦਿੱਤੀਆਂ।ਅਮਰੀਕਾ ਵਲੋਂ ਕੈਨੇਡਾ ਅਤੇ ਮੈਕਸਿਕੋ ਉੱਤੇ 25% ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ, ਕੈਨੇਡਾ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਸਮਾਨ ‘ਤੇ ਟੈਕਸ ਲਾਉਣ ਦਾ ਐਲਾਨ ਕੀਤਾ ਸੀ। ਹੁਣ, 30 ਦਿਨਾਂ ਦੀ ਮੌਲਤ ਤੋਂ ਬਾਅਦ, ਇਹ ਵੇਖਣਾ ਹੋਵੇਗਾ ਕਿ ਕੀ ਟਰੰਪ ਆਪਣੇ ਟੈਕਸ ਦੀ ਨੀਤੀ ‘ਚ ਕੋਈ ਹੋਰ ਤਬਦੀਲੀ ਲਿਆਉਂਦੇ ਹਨ ਜਾਂ ਇਹ ਟੈਕਸ ਲਾਗੂ ਕੀਤਾ ਜਾਵੇਗਾ।
ਟਰੰਪ ਨੇ ਕੈਨੇਡਾ ਤੇ ਮੈਕਸਿਕੋ ਉੱਤੇ ਟੈਕਸ ਲਾਗੂ ਕਰਨ ਦੇ ਫੈਸਲੇ ਨੂੰ 30 ਦਿਨਾਂ ਲਈ ਕੀਤਾ ਮੁਲਤਵੀ

Published: