ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆਂ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾਉਣ ਲਈ ਇੱਕ ਖਾਸ ਯੋਜਨਾ ਪੇਸ਼ ਕੀਤੀ ਹੈ। ਡੋਨਾਲਡ ਟਰੰਪ ਨੇ ‘ਗੋਲਡ ਕਾਰਡ’ ਦਾ ਫਾਰਮੂਲਾ ਦਿੱਤਾ ਹੈ। ਇਸ ਦੇ ਤਹਿਤ, ਡੋਨਾਲਡ ਟਰੰਪ ਦੁਨੀਆਂ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾ ਸਕਦੇ ਹਨ ਅਤੇ ਬਦਲੇ ਵਿੱਚ, ਟਰੰਪ ਦੀ ਅਮਰੀਕੀ ਸਰਕਾਰ ਉਨ੍ਹਾਂ ਅਮੀਰ ਲੋਕਾਂ ਤੋਂ 5 ਮਿਲੀਅਨ ਡਾਲਰ ਯਾਨੀ 43 ਕਰੋੜ ਰੁਪਏ ਦੇ ਆਸਪਾਸ ਦੀ ਰਕਮ ਵਸੂਲ ਕਰੇਗੀ। ਡੋਨਾਲਡ ਟਰੰਪ ਵੱਲੋਂ ਪ੍ਰਸਤਾਵਿਤ ‘ਗੋਲਡ ਕਾਰਡ’, ਮੌਜੂਦਾ ਸਮੇਂ ਚੱਲਦੇ ਗ੍ਰੀਨ ਕਾਰਡ ਦਾ ਪ੍ਰੀਮੀਅਮ ਵਰਜ਼ਨ ਹੋਵੇਗਾ। ਇਸ ਰਾਹੀਂ ਦੁਨੀਆਂ ਭਰ ਦੇ ਅਮੀਰ ਲੋਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਣਗੇ। ਟਰੰਪ ਨੇ ਓਵਲ ਆਫਿਸ ਵਿੱਚ ਕਿਹਾ ਕਿ ਇਹ ਕਾਰਡ ਪੰਜ ਮਿਲੀਅਨ ਡਾਲਰ ਵਿੱਚ ਉਪਲਬਧ ਹੋਵੇਗਾ ਅਤੇ ਜਿਨ੍ਹਾਂ ਨੂੰ ਇਹ ਕਾਰਡ ਚਾਹੀਦਾ ਹੈ, ਉਹ ਇਸ ਨੂੰ ਖ਼ਰੀਦ ਸਕਣਗੇ। ਇਸ ਤੋਂ ਬਾਅਦ, ਉਨ੍ਹਾਂ ਨੂੰ ‘ਗ੍ਰੀਨ ਕਾਰਡ ਦੇ ਲਾਭ ਅਤੇ ਹੋਰ ਸਹੂਲਤਾਂ’ ਵੀ ਮਿਲਣਗੀਆਂ। ਇਸ ਦਾ ਸਪਸ਼ਟ ਭਾਵ ਇਹ ਮੰਨਿਆ ਜਾ ਰਿਹਾ ਹੈ ਕਿ ਮਤਲਬ ਹੈ ਕਿ ਜੇਕਰ ਕਿਸੇ ਕੋਲ 5 ਮਿਲੀਅਨ ਡਾਲਰ ਯਾਨੀ 43,56,48,000 ਰੁਪਏ ਹਨ ਤਾਂ ਉਸ ਨੂੰ ਅਮਰੀਕੀ ਨਾਗਰਿਕਤਾ ਮਿਲੇਗੀ।