16.4 C
New York

ਡੋਨਾਲਡ ਟਰੰਪ ਵੱਲੋਂ ਵਿਦੇਸ਼ ‘ਚ ਬਣੀਆਂ ਫ਼ਿਲਮਾਂ ਉੱਤੇ ਵੀ ਟੈਰਿਫ ਲਾਗੂ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਡੋਨਾਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ ’ਤੇ ‘‘ਵਿਦੇਸ਼ੀ ਧਰਤੀ ’ਤੇ ਬਣੀਆਂ’’ ਸਾਰੀਆਂ ਫ਼ਿਲਮਾਂ ’ਤੇ 100% ਟੈਰਿਫ਼ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਫ਼ਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਲਈ ਹੋਰ ਦੇਸ਼ਾਂ ਵਲੋਂ ਦਿਤੇ ਜਾ ਰਹੇ ਪ੍ਰੋਤਸਾਹਨ ਕਾਰਨ ਅਮਰੀਕੀ ਫ਼ਿਲਮ ਉਦਯੋਗ ‘‘ਬਹੁਤ ਤੇਜ਼ੀ ਨਾਲ ਖ਼ਤਮ’’ ਹੋਰ ਰਿਹਾ ਹੈ। ਆਪਣੀ ਪੋਸਟ ਵਿੱਚ, ਉਨ੍ਹਾਂ ਦਾਅਵਾ ਕੀਤਾ ਕਿ ਉਸਨੇ ਵਣਜ ਵਿਭਾਗ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਤੁਰਤ ਅਜਿਹੇ ਟੈਰਿਫ਼ ਲਗਾਉਣ ਦਾ ਅਧਿਕਾਰ ਦਿੱਤਾ ਹੈ। ਟਰੰਪ ਨੇ ਕਿਹਾ, ‘‘ਇਹ ਦੂਜੇ ਦੇਸ਼ਾਂ ਦੁਆਰਾ ਕੀਤਾ ਗਿਆ ਇੱਕ ਸਖ਼ਤ ਕੋਸ਼ਿਸ਼ ਹੈ ਅਤੇ ਇਸ ਲਈ ਇਹ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ। ਇਹ, ਹੋਰ ਸਭ ਕੁਝ ਤੋਂ ਇਲਾਵਾ, ਸੁਨੇਹਾ ਅਤੇ ਪ੍ਰਚਾਰ ਹੈ!’’ ਟਰੰਪ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਵਿੱਚ ਦੁਬਾਰਾ ਫ਼ਿਲਮਾਂ ਬਣਨ।’’ 

Read News Paper

Related articles

spot_img

Recent articles

spot_img