18.4 C
New York

ਡੋਨਾਲਡ ਟਰੰਪ ਦਾ ਭਾਰਤ-ਪਾਕਿ ਮਸਲੇ ਉੱਤੇ ਵੱਡਾ ਬਿਆਨ, ਹਰ ਸੰਭਵ ਮਦਦ ਦੀ ਕੀਤੀ ਪੇਸ਼ਕਸ਼

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਘਟਾਉਣ ਲਈ ਹਰ ਸੰਭਵ ਮਦਦ ਦੀ ਪੇਸ਼ਕਸ਼ ਕਰਨਗੇ। ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ‘ਤੇ ਬੋਲਦੇ ਹੋਏ, ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇਸ ਸੰਕਟ ਦਾ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ‘ਇਹ ਬਹੁਤ ਭਿਆਨਕ ਸੀ! ਮੇਰਾ ਮੰਨਣਾ ਇਹ ਹੈ ਕਿ ਮੈਂ ਦੋਵਾਂ ਨਾਲ ਕੰਮ ਕਰਦਾ ਹਾਂ। ਮੈਂ ਉਨ੍ਹਾਂ ਦੋਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਜੰਗ ਵੱਲ ਵੱਧ ਰਹੇ ਰਹੇ ਦੋਵਾਂ ਦੇਸ਼ਾਂ ਨੂੰ ਰੁਕਣਾ ਚਾਹੀਦਾ’। ਟਰੰਪ ਨੇ ਅੱਗੇ ਕਿਹਾ ਕਿ ‘ਭਾਰਤ ਨੇ ਬਦਲਾ ਲੈ ਲਿਆ ਹੈ, ਇਸ ਲਈ ਉਮੀਦ ਹੈ ਕਿ ਉਹ ਹੁਣ ਰੁਕ ਸਕਦੇ ਹਨ ਪਰ ਮੈਂ ਜਾਣਦਾ ਹਾਂ ਕਿ ਅਸੀਂ ਦੋਵਾਂ ਦੇਸ਼ਾਂ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹਾਂ। ਸਾਡੇ ਦੋਵਾਂ ਨਾਲ ਚੰਗੇ ਸਬੰਧ ਹਨ ਅਤੇ ਮੈਂ ਇਸ ਨੂੰ ਰੁਕਦਾ ਦੇਖਣਾ ਚਾਹਾਂਗਾ’। ਟਰੰਪ ਨੇ ਇਹ ਵੀ ਕਿਹਾ ਹੈ ਕਿ, “ਜੇਕਰ ਮੈਂ ਮਦਦ ਲਈ ਕੁੱਝ ਕਰ ਸਕਦਾ ਹਾਂ, ਤਾਂ ਮੈਂ ਕਰਾਂਗਾ।

Read News Paper

Related articles

spot_img

Recent articles

spot_img