-11.5 C
New York

ਭਾਰਤ ਪਾਕਿਸਤਾਨ ਵਿਚੋਲਗੀ ਦੇ ਦਾਅਵੇ ਤੋਂ ਪਿੱਛੇ ਹਟੇ ਡੋਨਾਲਡ ਟਰੰਪ

Published:

Rate this post

ਕਤਰ/ਪੰਜਾਬ ਪੋਸਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸੰਬੰਧੀ ਆਪਣੇ ਬਿਆਨ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਕਿਹਾ ਕਿ ‘ਮੈਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਨਹੀਂ ਕੀਤੀ ਹੈ’। ਇਸ ਤੋਂ ਪਹਿਲਾਂ, ਟਰੰਪ ਨੇ ਕਈ ਵਾਰ ਭਾਰਤ-ਪਾਕਿਸਤਾਨ ਜੰਗਬੰਦੀ ਕਰਵਾਉਣ ਸਬੰਧੀ ਵੱਡੇ ਦਾਅਵੇ ਕੀਤੇ ਸਨ ਜਦਕਿ ਭਾਰਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਖੁਦ ਫੋਨ ਕਰਕੇ ਜੰਗਬੰਦੀ ਦੀ ਬੇਨਤੀ ਕੀਤੀ ਸੀ। ਹੁਣ ਆਪਣੇ ਅਰਬ ਦੇਸ਼ਾਂ ਦੇ ਦੌਰੇ ਉੱਤੇ ਕਤਰ ਵਿਖੇ ਪਹਿਲੇ ਗੇੜ ਤਹਿਤ ਗੱਲਬਾਤ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੇ ਸਿੱਧੇ ਤੌਰ ਤੇ ਨਹੀਂ ਬਲਕਿ ਅਸਿੱਧੇ ਤੌਰ ‘ਤੇ ਇਸ ਜੰਗਬੰਦੀ ਦੇ ਆਲਮ ਨੂੰ ਲਾਗੂ ਕਰਵਾਉਣ ਸਬੰਧੀ ਪਹਿਲ ਕਦਮੀ ਕੀਤੀ।

Read News Paper

Related articles

spot_img

Recent articles

spot_img