ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਸਾਰੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਨਵੇਂ ਟੈਰਿਫ਼ ਦਾ ਐਲਾਨ ਕੀਤਾ ਜਾਵੇਗਾ। ਐਨਐਫ਼ਐਲ ਸੁਪਰ ਬਾਊਲ ਲਈ ਜਾਂਦੇ ਸਮੇਂ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਸੋਮਵਾਰ ਤੋਂ ਲਾਗੂ ਹੋਏ ਕੀਤੇ ਗਏ ਟੈਰਿਫ਼ ਤਹਿਤ ਅਮਰੀਕਾ ਵਿਚ ਆਉਣ ਵਾਲੇ ਸਾਰੇ ਸਟੀਲ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ਼ ਲਾਇਆ ਜਾਵੇਗਾ, ਇਸਦੇ ਨਾਲ ਹੀ ਐਲੂਮੀਨੀਅਮ ਦੀ ਦਰਾਮਦ ’ਤੇ 25 ਪ੍ਰਤੀਸ਼ਤ ਡਿਊਟੀ ਲਗਾਉਣਗੇ। ਜ਼ਿਕਰਯੋਗ ਹੈ ਕਿ ਆਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਸਟੀਲ ’ਤੇ 25% ਅਤੇ ਐਲੂਮੀਨੀਅਮ ’ਤੇ 10% ਦਾ ਟੈਰਿਫ਼ ਲਗਾਇਆ ਸੀ, ਪਰ ਬਾਅਦ ਵਿਚ ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਸਮੇਤ ਕਈ ਵਪਾਰਕ ਭਾਈਵਾਲਾਂ ਨੂੰ ਰਾਹਤ ਵੀ ਦਿੱਤੀ ਸੀ। ਸਰਕਾਰੀ ਅਤੇ ਅਮਰੀਕੀ ਆਇਰਨ ਐਂਡ ਸਟੀਲ ਇੰਸਟੀਚਿਊਟ ਦੇ ਅੰਕੜਿਆਂ ਅਨੁਸਾਰ, ਅਮਰੀਕਾ ਦੇ ਸਟੀਲ ਦਰਾਮਦ ਦੇ ਸਭ ਤੋਂ ਵੱਡੇ ਸਰੋਤ ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਹਨ ਅਤੇ ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਵੀਅਤਨਾਮ ਦਾ ਨੰਬਰ ਆਉਂਦਾ ਹੈ।
ਡੋਨਾਲਡ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਨਵੇਂ ਟੈਰਿਫ ਦੀ ਗੱਲ

Published: