ਮੋਹਾਲੀ/ਪੰਜਾਬ ਪੋਸਟ
ਪੰਜਾਬ ਦੇ ਕਈ ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੇ ਨਮੂਨੇ ਲਗਾਤਾਰ ਫੇਲ੍ਹ ਹੋ ਰਹੇ ਹਨ। ਪਬਲਿਕ ਹੈਲਥ ਵਿਭਾਗ ਦੀ ਖਰੜ ਸਥਿਤ ‘ਸਟੇਟ ਪਬਲਿਕ ਹੈਲਥ ਲੈਬਾਰਟੀ’ ਵਲੋਂ ਜਾਰੀ ਇਕ ਰਿਪੋਰਟ ਵਿਚ ਅਜਿਹਾ ਸਪੱਸ਼ਟ ਹੋਇਆ ਹੈ। ਸਿਵਲ ਸਰਜਨ ਮੋਹਾਲੀ ਦੇ ਨਾਂਅ 5 ਦਸੰਬਰ ਨੂੰ ਜਾਰੀ ਇਕ ਪੱਤਰ ਵਿਚ ਲੈਬ-ਕੋਅਰਡੀਨੇਟਰ ਨੇ ਇਨ੍ਹਾਂ ਸਕੂਲਾਂ ਵਿਚ ਪਹਿਲ ਦੇ ਆਧਾਰ ’ਤੇ ਕਲੋਰੀਨੇਸ਼ਨ ਤੇ ਵਿਭਾਗ ਵੱਲੋਂ ਸੁਝਾਅ ਕੀਤੇ ਇਲਾਜ ਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਪਬਲਿਕ ਹੈਲਥ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮੂਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ।