ਬੈਰੂਤ/ਪੰਜਾਬ ਪੋਸਟ
ਪੱਛਮੀ ਏਸ਼ੀਆ ’ਚ ਹਮਾਸ ਤੇ ਹਿਜ਼ਬੁੱਲਾ ਦੇ ਦੋ ਸਿਖਰਲੇ ਨੇਤਾਵਾਂ ਦੀ ਹੱਤਿਆ ਤੋਂ ਬਾਅਦ ਤਣਾਅ ਆਪਣੇ ਸਿਖਰ ’ਤੇ ਹੈ। ਇਸ ਵਿਚਾਲੇ, ਇਜ਼ਰਾਈਲ ਨੇ ਵੈਸਟ ਬੈਂਕ ਤੇ ਲਿਬਨਾਨ ’ਚ ਮੁੜ ਹਵਾਈ ਹਮਲੇ ਕੀਤੇ ਹਨ। ਇਸ ਵਿਚ 12 ਲੋਕ ਵੈਸਟ ਬੈਂਕ ’ਚ ਤੇ ਚਾਰ ਲਿਬਨਾਨ ’ਚ ਮਾਰੇ ਗਏ ਹਨ। ਪੂਰੀ ਦੁਨੀਆ ਦੇ ਨੇਤਾ ਪੱਛਮੀ ਏਸ਼ੀਆ ’ਚ ਤਣਾਅ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਫਸਲਤੀਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਵੈਸਟ ਬੈਂਕ ਦੇ ਜੈਨਿਨ ਤੇ ਤੁਬਾਸ ’ਚ 12 ਫਲਸਤੀਨੀਆਂ ਦੀ ਜਾਨ ਚਲੀ ਗਈ, ਇਨ੍ਹਾਂ ’ਚ ਚਾਰ ਨਾਬਾਲਿਗ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸੱਤ ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇਜ਼ਰਾਈਲ ਨੇ ਲਿਬਨਾਨ ਦੇ ਦੱਖਣ ’ਚ ਇਕ ਪਿੰਡ ’ਤੇ ਹਵਾਈ ਹਮਲੇ ਕੀਤਾ ਹਨ, ਜਿਸ ਵਿਚ ਚਾਰ ਲੋਤਾਂ ਦੀ ਮੌਤ ਹੋ ਗਈ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਾਫ ਨਹੀਂ ਹੋਇਆ ਹੈ ਕਿ ਇਹ ਲੋਕ ਨਾਗਰਿਕ ਸਨ ਜਾਂ ਲੜਾਕੇ। ਉਥੇ ਹੀ ਲਿਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਸੋਮਵਾਰ ਨੂੰ ਉੱਤਰੀ ਇਜ਼ਰਾਈਲ ’ਤੇ ਡ੍ਰੋਨ ਹਮਾਲ ਕੀਤਾ ਸੀ, ਜਿਸ ਵਿਚ ਇਜ਼ਰਾਇਲੀ ਫੌਜ ਅਨੁਸਾਰ ਉਸਦੇ ਦੋ ਫੌਜੀ ਜ਼ਖਮੀ ਹੋਏ ਹਨ। ਗਾਜ਼ਾ ਜੰਗ ਦੇ ਨਾਲ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਵੀ ਲਗਪਗ ਰੈਗੂਲਰ ਜਵਾਬੀ ਹਮਲੇ ਹੁੰਦੇ ਰਹਿੰਦੇ ਹਨ।
ਹਿਜ਼ਬੁੱਲਾ ਵੱਲੋਂ ਇਜ਼ਰਾਇਲ ਦੇ ਫ਼ੌਜੀ ਟਿਕਾਣਿਆਂ ਤੇ ਡ੍ਰੋਨਾਂ ਨਾਲ ਹਮਲਾ, 16 ਜਣਿਆਂ ਦੀ ਮੌਤ

Published: