- ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਦੇ ਦਿੱਤਾ ਰਿਵਾਇਤੀ ਤਲਾਕ
ਦੁਬਈ/ਪੰਜਾਬ ਪੋਸਟ
ਦੁਬਈ ਦੇ ਖਿੱਤੇ ਤੋਂ ਤਲਾਕ ਦਾ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸਾਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ। ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਬਿੰਤ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਆਪਣੀ ਪੋਸਟ ‘ਚ ਉਸ ਨੇ ਮੁਸਲਿਮ ਪਰੰਪਰਾ ਅਨੁਸਾਰ ਆਪਣੇ ਪਤੀ ਨੂੰ ਤਿੰਨ ਵਾਰ ‘ਤਲਾਕ, ਤਲਾਕ, ਤਲਾਕ’ ਕਹਿ ਕੇ ਤਲਾਕ ਦੇ ਦਿੱਤਾ। ਦੁਬਈ ਦੀ ਰਾਜਕੁਮਾਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪਿਆਰੇ ਪਤੀ ਦੇ ਦੂਜੇ ਸਾਥੀਆਂ ਨਾਲ ਵਿਅਸਤ ਹੋਣ ਕਾਰਨ ਓਹ ਉਨਾਂ ਦੇ ਨਾਲ ਨਹੀਂ ਰਹਿ ਸਕਦੀ ਅਤੇ ਇਸੇ ਕਰਕੇ ਤਲਾਕ ਦੇਣ ਦਾ ਐਲਾਨ ਕਰ ਦਿੱਤਾ। ਸ਼ੇਖਾ ਮਹਿਰਾ ਦਾ ਇਹ ਐਲਾਨ ਉਨਾਂ ਦੇ ਪਹਿਲੇ ਬੱਚੇ ਦੇ ਜਨਮ ਤੋਂ ਦੋ ਮਹੀਨੇ ਬਾਅਦ ਆਇਆ ਹੈ ਅਤੇ ਇਸ ਕਰਕੇ ਵੀ ਇਸ ਕਾਰਵਾਈ ਨੇ ਸਭ ਨੂੰ ਹੈਰਾਨ ਕੀਤਾ ਹੈ।