ਤਿੱਬਤ/ਪੰਜਾਬ ਪੋਸਟ
ਚੀਨ ਦੇ ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਜ਼ੇ ਸ਼ਹਿਰ ਵਿਚ ਮੰਗਲਵਾਰ ਨੂੰ 6.8 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਹੋਰ ਜ਼ਖਮੀ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਖੇਤਰੀ ਆਫ਼ਤ ਰਾਹਤ ਹੈੱਡਕੁਆਰਟਰ ਦੇ ਅਨੁਸਾਰ, ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਜ਼ੇ ਸ਼ਹਿਰ ਦੇ ਡਿਂਗਰੀ ਕਾਉਂਟੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਓਧਰ, ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਅਤੇ ਭਾਰਤੀ ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਤੀਬਰਤਾ 7.1 ਦੱਸੀ ਹੈ ਅਤੇ ਕਿਹਾ ਹੈ ਕਿ ਇਸਦਾ ਕੇਂਦਰ ਉੱਤਰ-ਪੂਰਬੀ ਨੇਪਾਲ ਵਿੱਚ ਖੁੰਬੂ ਹਿਮਾਲੀਅਨ ਰੇਂਜ ਵਿੱਚ ਲੋਬੁਤਸੇ ਤੋਂ ਲਗਭਗ 90 ਕਿਲੋਮੀਟਰ ਉੱਤਰ-ਪੂਰਬ ਵਿੱਚ ਚੀਨ ਦੀ ਟਿੰਗਰੀ ਕਾਉਂਟੀ ਵਿੱਚ ਸ਼ਿਜ਼ਾਂਗ ਸੀ ਹਾਲਾਂਕਿ ਚੀਨ ਨੇ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਹੈ। ਸਮਾਚਾਰ ਏਜੰਸੀ ਮੁਤਾਬਕ ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।