ਦਿੱਲੀ/ਪੰਜਾਬ ਪੋਸਟ
ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਐਲਾਨੇ ਜਾ ਰਹੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਗੇਤ ਹਾਸਲ ਕਰ ਲਈ ਹੈ। ਵੋਟਾਂ ਦੀ ਗਿਣਤੀ ਦੇ ਪਹਿਲੇ ਦੋ ਘੰਟਿਆਂ ਦੇ ਚੋਣ ਰੁਝਾਨ ਇਹ ਦੱਸਦੇ ਹਨ ਕਿ ਭਾਰਤੀ ਜਨਤਾ ਪਾਰਟੀ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿੱਚ 45 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 25 ਸੀਟਾਂ ਉੱਪਰ ਅੱਗੇ ਚੱਲ ਰਹੇ ਹਨ। ਕਾਂਗਰਸ ਪਾਰਟੀ ਇੱਕ ਹੀ ਸੀਟ ਉੱਪਰ ਅੱਗੇ ਹੈ ਅਤੇ ਫਿਲਹਾਲ ਆਪਣਾ ਖਾਤਾ ਹੀ ਖੋਲਦੀ ਹੋਈ ਵਿਖਾਈ ਦੇ ਰਹੀ ਹੈ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸ਼ੁਰੂਆਤੀ ਗੇੜ ਵਿੱਚ ਪੱਛੜਨ ਤੋਂ ਬਾਅਦ ਹੁਣ ਮਾਮੂਲੀ ਫਰਕ ਨਾਲ ਅੱਗੇ ਚੱਲ ਰਹੇ ਹਨ। ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਆਪਣੀ ਸੀਟ ਉੱਪਰ ਪਛੜ ਰਹੇ ਹਨ। ਇਸ ਤਰ੍ਹਾਂ ਪਹਿਲੇ ਦੋ ਘੰਟਿਆਂ ਦੇ ਰੁਝਾਨ ਉਪਰੰਤ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਬਹੁਮਤ ਵੱਲ ਵੱਧਦੀ ਹੋਈ ਵਿਖਾਈ ਦੇ ਰਹੀ ਹੈ।