ਮੁੰਬਈ/ਪੰਜਾਬ ਪੋਸਟ
ਇੱਕ ਵੱਡੀ ਕਾਰਵਾਈ ਕਰਦੇ ਹੋਏ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਿਲਾਇੰਸ ਅਨਿਲ ਅੰਬਾਨੀ ਸਮੂਹ ਦੀਆਂ 3,000 ਕਰੋੜ ਰੁਪਏ ਤੋਂ ਵੱਧ ਦੀਆਂ 40 ਤੋਂ ਵੱਧ ਜਾਇਦਾਦਾਂ ਅਸਥਾਈ ਤੌਰ ’ਤੇ ਜ਼ਬਤ ਕਰ ਲਈਆਂ ਹਨ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਕਥਿਤ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਜ਼ਬਤ ਕੀਤੀਆਂ ਜਾਇਦਾਦਾਂ ਵਿੱਚ ਅੰਬਾਨੀ ਪਰਿਵਾਰ ਦਾ ਪਾਲੀ ਹਿੱਲ ਨਿਵਾਸ ਅਤੇ ਦਿੱਲੀ, ਨੋਇਡਾ, ਗਾਜ਼ੀਆਬਾਦ, ਮੁੰਬਈ, ਪੁਣੇ, ਠਾਣੇ, ਹੈਦਰਾਬਾਦ, ਚੇਨਈ, ਕਾਂਚੀਪੁਰਮ (ਤਾਮਿਲਨਾਡੂ) ਅਤੇ ਪੂਰਬੀ ਗੋਦਾਵਰੀ (ਆਂਧਰਾ ਪ੍ਰਦੇਸ਼) ਵਿਚਲੀਆਂ ਜਾਇਦਾਦਾਂ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਰਕੀਆਂ ਹਫਤੇ ਦੇ ਅੰਤ ਵਿੱਚ ਕੀਤੀਆਂ ਗਈਆਂ ਸਨ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੀ ਧਾਰਾ 5(1) ਦੇ ਤਹਿਤ 31 ਅਕਤੂਬਰ ਨੂੰ ਕੁਰਕੀਆਂ ਲਈ ਹੁਕਮ ਜਾਰੀ ਕੀਤੇ ਗਏ ਸਨ।
ਕਾਰੋਬਾਰੀ ਅਨਿਲ ਅੰਬਾਨੀ ਗਰੁੱਪ ਦੀ 3000 ਕਰੋੜ ਦੀ ਜਾਇਦਾਦ ਈਡੀ ਵੱਲੋਂ ਜ਼ਬਤ
Published:






