ਹਵਾਈ ਖੇਤਰ ਪੋਲਿੰਗ ਪੱਖੋਂ ਸਭ ਤੋਂ ਅਖੀਰਲਾ ਖੇਤਰ ਹੋਵੇਗਾ
ਵਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਤਾਜ਼ਾ ਸਥਿਤੀ ਇਹ ਹੈ ਕਿ ਅਲਾਸਕਾ ਅਤੇ ਵਾਸ਼ਿੰਗਟਨ ਵਿੱਚ ਪੋਲਿੰਗ ਸਟੇਸ਼ਨ ਖੁੱਲ੍ਹ ਗਏ ਹਨ, ਅਤੇ ਹਵਾਈ ਖੇਤਰ ਸਥਾਨਕ ਸਮੇਂ ਅਨੁਸਾਰ ਸਵੇਰੇ 7:00 ਵਜੇ (ਭਾਰਤੀ ਸਮੇਂ ਸ਼ਾਮ 5:30 ਵਜੇ) ਪੋਲਿੰਗ ਲਈ ਖੁੱਲ੍ਹਣ ਵਾਲਾ ਅਖੀਰਲਾ ਸੂਬਾ ਹੋਵੇਗਾ। ਹਵਾਈ ਅਤੇ ਅਲਾਸਕਾ ਨੂੰ ਛੱਡ ਕੇ, ਅਮਰੀਕਾ ਭਰ ਵਿੱਚ ਵੋਟਿੰਗ ਦੀ ਪ੍ਰਕਿਰਿਆ ਵੱਖ-ਵੱਖ ਸਮਿਆਂ ‘ਤੇ ਬੰਦ ਹੋਵੇਗੀ। ਇਸ ਦਰਮਿਆਨ, ਇੱਕ ਸੂਚਨਾ ਇਹ ਵੀ ਆਈ ਸੀ ਕਿ ਪੰਜ ਝੂਠੀਆਂ ਬੰਬ ਧਮਕੀਆਂ ਕਰਕੇ ਅੱਜ ਸਵੇਰੇ ਫੁਲਟਨ ਕਾਉਂਟੀ, ਜਾਰਜੀਆ ਵਿੱਚ ਦੋ ਪੋਲਿੰਗ ਸਾਈਟਾਂ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਵਾਇਆ ਗਿਆ। ਕਾਉਂਟੀ ਅਧਿਕਾਰੀ ਹੁਣ ਪ੍ਰਭਾਵਿਤ ਵੋਟਰਾਂ ਦੀ ਸਹੂਲਤ ਲਈ ਸਥਾਨਕ ਸਮੇਂ ਅਨੁਸਾਰ ਸ਼ਾਮ 7:30 ਵਜੇ (ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ 6:00 ਵਜੇ) ਤੱਕ ਵੋਟਿੰਗ ਦੇ ਘੰਟੇ ਵਧਾਉਣ ਦੇ ਅਦਾਲਤੀ ਆਦੇਸ਼ ਦੀ ਮੰਗ ਕਰ ਰਹੇ ਹਨ। ਕਮਲਾ ਹੈਰਿਸ ਅਤੇ ਗਵਰਨਰ ਟਿਮ ਵਾਲਜ਼ ਨੇ ਰੇਡੀਉ ਪੇਸ਼ਕਾਰੀਆਂ ਰਾਹੀਂ ਵੋਟਰਾਂ ਨਾਲ ਜੁੜਨ ਲਈ ਇੱਕ ਹੋਰ ਕੋਸ਼ਿਸ਼ ਕੀਤੀ ਹੈ ਜਦਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਫਲੋਰਿਡਾ ਵਿੱਚ ਆਪਣੀ ਵੋਟ ਪਾਈ ਹੈ। ਸਾਬਕਾ ਰਾਸ਼ਟਰਪਤੀ ਨੇ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਪਾਮ ਬੀਚ ਸਥਿਤ ਆਪਣੇ ਵੋਟਿੰਗ ਸਥਾਨ ‘ਤੇ ਪਹੁੰਚੇ ਸਨ।






