ਪੰਜਾਬ ਪੋਸਟ/ਬਿਓਰੋ
ਲੋਕ ਸਭਾ ਚੋਣਾਂ ਦੇ ਐਲਾਨੇ ਜਾ ਰਹੇ ਨਤੀਜਿਆਂ ਸਬੰਧੀ ਪੰਜਾਬ ਅੰਦਰ ਤਿੰਨ ਸੀਟਾਂ ਉੱਤੇ ਮਾਮਲਾ ਕਾਫੀ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਸੀਟਾਂ ਹਨ ਸ਼੍ਰੀ ਅਨੰਦਪੁਰ ਸਾਹਿਬ, ਪਟਿਆਲਾ ਅਤੇ ਫਿਰੋਜ਼ਪੁਰ ਜਿੱਥੇ ਥੋੜੀ ਥੋੜੀ ਦੇਰ ਬਾਅਦ ਲੀਡ ਬਦਲਦੀ ਹੋਈ ਵਿਖਾਈ ਦੇ ਰਹੀ ਹੈ। ਸਭ ਤੋਂ ਦਿਲਚਸਪ ਸਥਿਤੀ ਫਿਰੋਜ਼ਪੁਰ ਦੀ ਸੀਟ ਉੱਤੇ ਬਣੀ ਹੋਈ ਹੈ ਜਿੱਥੇ ਇਸ ਵੇਲੇ ਕਾਂਗਰਸ ਪਾਰਟੀ ਦੇ ਸ਼ੇਰ ਸਿੰਘ ਘੁਬਾਇਆ ਤਕਰੀਬਨ ਤਿੰਨ ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਫਿਲਹਾਲ ਅੱਗੇ ਹਨ ਜਦ ਕਿ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਵੀ ਲੀਡ ਵਿੱਚ ਹਨ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜਲੰਧਰ ਹਲਕੇ ਤੋਂ ਇੱਕ ਲੱਖ 25 ਹਜ਼ਾਰ ਦੀ ਸਭ ਤੋਂ ਵੱਡੀ ਲੀਡ ਵਿੱਚ ਚੱਲ ਰਹੇ ਹਨ ਜਦਕਿ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਵੀ ਵੱਡੀ ਲੀਡ ਹਾਸਲ ਕਰਦੇ ਹੋਏ ਵਿਖਾਈ ਦੇ ਰਹੇ ਹਨ।
ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਉੱਤੇ ਚੱਲ ਰਿਹਾ ਫਸਵਾਂ ਮੁਕਾਬਲਾ

Published: