ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਖੇ ਸਥਿਤ ਅੰਬੈਸੀ ਆਫ ਇੰਡੀਆ ਅਤੇ ਵੀਐਫਐਸ ਗਲੋਬਲ ਵੱਲੋਂ ਐਡਮਸ ਸਿਵਿਕ ਇੰਗੇਜਮੈਂਟ ਦੇ ਨਾਲ ਇੱਕ ਸਾਂਝੇ ਉੱਦਮ ਤਹਿਤ ਸਨਿਚਵਾਰ 12 ਅਪ੍ਰੈਲ 2025 ਨੂੰ ‘ਅੰਬੈਸੀ ਐਟ ਯੂਰ ਡੋਰਸਟੈੱਪ’ ਨਾਂਅ ਹੇਠ ਇੱਕ ਕੌਂਸੁਲਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਟਰਲਿੰਗ ਵਰਜੀਨੀਆ ਦੇ ਐਡਮਸ ਸੈਂਟਰ (ਸਟਰਲਿੰਗ) ਕਮਿਊਨਿਟੀ ਹਾਲ ਵਿਖੇ ਉਪਰੋਕਤ ਤਰੀਕ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣ ਵਾਲੇ ਇਸ ਵਿਸ਼ੇਸ਼ ਕੈਂਪ ਤਹਿਤ ਅੰਬੈਸੀ ਨਾਲ ਸੰਬੰਧਿਤ ਕਈ ਸੇਵਾਵਾਂ ਲੋਕਾਂ ਨੂੰ ਇੱਕੋ ਛੱਤ ਹੇਠਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਭਾਰਤੀ ਪਾਸਪੋਰਟ, ਵੀਜ਼ਾ, ਓਸੀਆਈ, ਵੀਜ਼ਾ ਤਿਆਗਣ ਸਬੰਧੀ ਪ੍ਰਕਿਰਿਆ, ਭਾਰਤੀ ਜੀ.ਈ.ਪੀ, ਅਰਜ਼ੀਆਂ ਅਤੇ ਤਸਦੀਕ ਸੇਵਾਵਾਂ ਅਤੇ ਮੁਖਤਿਆਰਨਾਮੇ ਸਬੰਧੀ ਕਾਰਜ ਹੋਣਗੇ। ਇਸ ਕੈਂਪ ਸਬੰਧੀ ਕਿਸੇ ਵੀ ਹੋਰ ਕਿਸਮ ਦੀ ਜਾਣਕਾਰੀ ਲਈ ਪੋਸਟਰ ਉੱਤੇ ਦਿੱਤੇ ਨੰਬਰਾਂ ਰਾਹੀਂ ਜਾਂ ਫੇਰ ਕਿਊ-ਆਰ ਕੋਡ ਸਕੈਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਸੇਵਾਵਾਂ ਸਬੰਧੀ ਬੁਕਿੰਗ ਵੀ ਹਾਸਲ ਕੀਤੀ ਜਾ ਸਕਦੀ ਹੈ।