ਅਫਰੀਕਾ/ਪੰਜਾਬ ਪੋਸਟ
ਹਰ ਕਿਸੇ ਨੇ ਮੌਂਕੀਪੌਕਸ ਬਾਰੇ ਸੁਣਿਆ ਹੋਵੇਗਾ। ਇਸ ਨੂੰ ਲੈ ਕੇ ਲੋਕਾਂ ਵਿਚ ਬਹੁਤੀ ਚਿੰਤਾ ਵੀ ਨਹੀਂ ਹੈ ਪਰ ਅਫ਼ਰੀਕਾ ਵਿੱਚ ਮੌਂਕੀਪੌਕਸ ਦਾ ਅਜਿਹਾ ਨਵਾਂ ਖ਼ਤਰਨਾਕ ਸਟ੍ਰੇਨ ਸਾਹਮਣੇ ਆਇਆ ਹੈ ਜਿਸ ਵਿੱਚ ਪੂਰੀ ਦੁਨੀਆ ਵਿਚ ਮਹਾਂਮਾਰੀ ਫੈਲਾਉਣ ਦੀ ਸਮਰੱਥਾ ਹੈ। ਇਸ ਖਤਰੇ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (WHO) ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਡਬਲਯੂ. ਐਚ. ਓ. ਦੇ ਡੀ. ਜੀ. Tedros Adhanom Ghebreyesus ਨੇ ਕਿਹਾ ਕਿ ਵਿਗਿਆਨੀਆਂ ਦੁਆਰਾ ਹੁਣ ਤੱਕ ਕੀਤੀ ਗਈ ਖੋਜ ਤੋਂ ਅਜਿਹਾ ਲੱਗਦਾ ਹੈ ਕਿ ਮੌਂਕੀਪੌਕਸ ਦਾ ਇਹ ਸਟ੍ਰੇਨ ਬਹੁਤ ਘਾਤਕ ਹੈ ਅਤੇ ਅਫਰੀਕਾ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਹੈ।