ਬੇਰੁਤ, ਲਿਬਨਾਨ/ਪੰਜਾਬ ਪੋਸਟ
ਖਾੜੀ ਦੇ ਖੇਤਰ ਵਿੱਚ ਇੱਕ ਵਾਰ ਫੇਰ ਤਣਾਅ ਬਣਦਾ ਨਜ਼ਰ ਆ ਰਿਹਾ ਹੈ ਅਤੇ ਲਿਬਨਾਨ ਦੇ ਕਈ ਹਿੱਸਿਆਂ ਵਿੱਚ ਅੱਜ ਹਿਜ਼ਬੁੱਲਾ ਲੜਾਕਿਆਂ ਦੇ ਪੇਜਰਾਂ ਵਿੱਚ ਧਮਾਕੇ ਹੋ ਗਏ, ਜਿਸ ਨਾਲ 2700 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਹਿਜ਼ਬੁੱਲਾ ਲੜਾਕੇ ਅਤੇ ਇਰਾਨੀ ਰਾਜਦੂਤ ਮੋਜਤਾਬਾ ਅਮਾਨੀ ਵੀ ਸ਼ਾਮਲ ਹਨ। ਇਨ੍ਹਾਂ ਧਮਾਕਿਆਂ ’ਚ ਅੱਠ ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ। ਸੁਰੱਖਿਆ ਸੂਤਰਾਂ ਨੇ ਨਿਊਜ਼ ਏਜੰਸੀਆਂ ਨੂੰ ਦੱਸਿਆ ਕਿ ਸੰਚਾਰ ਲਈ ਵਰਤੇ ਜਾਂਦੇ ਪੇਜਰਾਂ ਵਿਚ ਅੱਜ ਵੱਡੀ ਗਿਣਤੀ ਵਿੱਚ ਧਮਾਕੇ ਹੋ ਗਏ ਜਿਸ ਕਾਰਨ ਹਿਜ਼ਬੁੱਲਾ ਲੜਾਕਿਆਂ ਅਤੇ ਡਾਕਟਰਾਂ ਸਣੇ 2700 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਿਜ਼ਬੁੱਲਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੇਜਰਾਂ ਵਿੱਚ ਧਮਾਕਾ ਹੋਣਾ ਸੁਰੱਖਿਆ ਨਿਯਮਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ।