ਗੁਰੂਗ੍ਰਾਮ/ਪੰਜਾਬ ਪੋਸਟ
ਮਸ਼ਹੂਰ ਰੇਡੀਓ ਜਾਕੀ ਅਤੇ ਸੋਸ਼ਲ ਮੀਡੀਆ ਦੀ ਨੌਜਵਾਨ ਮੇਜ਼ਬਾਨ ਸਿਮਰਨ ਦੀ ਮੌਤ ਹੋ ਗਈ ਹੈ ਅਤੇ ਗੁਰੂਗ੍ਰਾਮ ਪੁਲਿਸ ਸੂਤਰਾਂ ਅਨੁਸਾਰ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। 25 ਸਾਲਾ ਸਿਮਰਨ ਦੀ ਲਾਸ਼ ਗੁਰੂਗ੍ਰਾਮ ਸਥਿਤ ਉਸ ਦੇ ਫਲੈਟ ‘ਚੋਂ ਮਿਲੀ। ਫ਼ਿਲਹਾਲ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਮੁਤਾਬਕ ਸਿਮਰਨ ਹਰਿਆਣਾ ਗੁਰੂਗ੍ਰਾਮ ਸੈਕਟਰ 47 ‘ਚ ਇਕ ਫਲੈਟ ‘ਚ ਕਿਰਾਏ ‘ਤੇ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਇਕ ਨੌਜਵਾਨ ਵੀ ਰਹਿੰਦਾ ਹੈ, ਜਿਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਹ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਖੁਦਕੁਸ਼ੀ ਤੋਂ ਇਨਕਾਰ ਕੀਤਾ ਹੈ।